Thursday, October 22, 2026
Home Jammu & Kashmir ਜੰਮੂ-ਸ਼੍ਰੀਨਗਰ ਹਾਈਵੇਅ ਤੇ ਜ਼ਮੀਨ ਖਿਸਕਣ ਦੀ ਚਪੇਟ ਵਿੱਚ ਆ ਕੇ ਖੱਡ ‘ਚ...

ਜੰਮੂ-ਸ਼੍ਰੀਨਗਰ ਹਾਈਵੇਅ ਤੇ ਜ਼ਮੀਨ ਖਿਸਕਣ ਦੀ ਚਪੇਟ ਵਿੱਚ ਆ ਕੇ ਖੱਡ ‘ਚ ਡਿੱਗਿਆ ਟਰੱਕ, 4 ਦੀ ਮੌਤ  

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼), ਪਲਕ। ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਤੇ ਸਵੇਰੇ ਜ਼ਮੀਨ ਖਿਸਕਣ ਕਾਰਨ ਇੱਕ ਟਰੱਕ ਖੱਡ ਵਿੱਚ ਡਿੱਗ ਗਿਆ, ਜਿਸ ਵਿੱਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸਵੇਰੇ ਰਾਮਬਨ ਜ਼ਿਲ੍ਹੇ ਵਿੱਚ ਸ਼ੇਰਬੀਬੀ ਕੋਲ ਹਾਈਵੇਅ ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਰੋਕ ਦਿੱਤੀ ਗਈ।

Advertisements

ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਲੋਕਾਂ ਅਤੇ ਪੁਲਿਸ ਨੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਅਤੇ ਟਰੱਕ ਵਿੱਚ ਫਸੀਆਂ 4 ਲਾਸ਼ਾਂ ਨੂੰ ਬਾਹਰ ਕੱਢਿਆ ਲਿਆ ਗਿਆ। ਸੜਕ ਨੂੰ ਸਾਫ ਕਰਨ ਦੀ ਕੋਸ਼ਿਸ਼ ਜਾਰੀ ਹੈ ਤਾਂਕਿ ਆਵਾਜਾਈ ਫਿਰ ਤੋਂ ਸ਼ੁਰੂ ਹੋ ਸਕੇ।

LEAVE A REPLY

Please enter your comment!
Please enter your name here