Wednesday, October 21, 2026
Home Latest ਤੇਜ਼ ਮੀਂਹ ਕਾਰਨ ਘਰ ਦੀ ਡਿੱਗੀ ਛੱਤ, 3 ਸਾਲਾਂ ਬੱਚੀ ਦੀ ਮੌਤ,...

ਤੇਜ਼ ਮੀਂਹ ਕਾਰਨ ਘਰ ਦੀ ਡਿੱਗੀ ਛੱਤ, 3 ਸਾਲਾਂ ਬੱਚੀ ਦੀ ਮੌਤ, 3 ਜ਼ਖਮੀ

ਸ਼੍ਰੀ ਮੁਕਤਸਰ ਸਾਹਿਬ (ਦ ਸਟੈਲਰ ਨਿਊਜ਼)। ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗਚੜੀ ਵਿੱਚ ਮੀਂਹ ਦੇ ਕਹਿਰ ਕਾਰਨ ਘਰ ਦੀ ਛੱਤ ਡਿੱਗਣ ਨਾਲ 3 ਸਾਲਾਂ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਉਸਦਾ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕ ਬੱਚੀ ਦੀ ਪਹਿਚਾਣ ਜਸਪ੍ਰੀਤ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਭੰਗਚੜੀ ਵਿੱਚ ਰਾਤ ਕਰੀਬ 9 ਵਜੇ ਜਦੋਂ ਬਾਰਿਸ਼ ਸ਼ੁਰੂ ਹੋਈ ਸੀ ਤਾਂ ਪਰਿਵਾਰ ਦੇ 4 ਮੈਂਬਰ ਪਤੀ, ਪਤਨੀ ਅਤੇ ਉਨ੍ਹਾਂ ਦੇ 2 ਬੱਚੇ ਇੱਕੋ ਕਮਰੇ ਵਿੱਚ ਸੌਂ ਰਹੇ ਸਨ ਤੇ ਅਚਾਨਕ ਮੀਂਹ ਤੇਜ਼ ਹੋਣ ਕਾਰਨ ਉਨ੍ਹਾਂ ਦੇ ਘਰ ਦੀ ਛੱਤ, ਜੋ ਕਿ ਪੁਰਾਣੀ ਡਾਟਾਂ ਨਾਲ ਬਣੀ ਹੋਈ ਸੀ ਅਚਾਨਕ ਡਿੱਗ ਗਈ।

Advertisements

ਛੱਤ ਡਿੱਗਣ ਕਾਰਨ ਸਾਰੇ ਪਰਿਵਾਰਕ ਮੈਂਬਰ ਮਲਬੇ ਹੇਠਾਂ ਦਬ ਗਏ ਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਆਸਪਾਸ ਦੇ ਲੋਕਾਂ ਨੇ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਲਾਜ਼ ਦੌਰਾਨ 3 ਸਾਲਾਂ ਬੱਚੀ ਦੀ ਮੌਤ ਹੋ ਗਈ ਤੇ ਪਰਿਵਾਰਕ ਮੈਬਰਾਂ ਦਾ ਇਲਾਜ਼ ਚੱਲ ਰਿਹਾ ਹੈ। ਬੱਚੀ ਦੀ ਮੌਤ ਦੀ ਖਬਰ ਸੁਣਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here