ਪਿੰਡ ਚਾਹਲ ਕਲਾ ਵਿੱਚ 15 ਸਾਲਾ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ

ਬਟਾਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅੱਚਲ ਸਾਹਿਬ ਥਾਣਾ ਰੰਗੜ ਨੰਗਲ ਦੇ ਪੈਦੇ ਪਿੰਡ ਚਾਹਲ ਕਲਾਂ ਵਿੱਚ 15 ਸਾਲਾ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਹਿਚਾਣ ਰੋਬਨਪ੍ਰੀਤ ਸਿੰਘ ਉਮਰ 15 ਸਾਲ ਅਤੇ ਮਨਦੀਪ ਸਿੰਘ ਇਹ ਦੋਵੇ ਨੌਜਵਾਨ ਮੋਟਰਸਾਈਕਲ ਤੇ ਆ ਰਹੇ ਸੀ ਤਾ ਅਚਾਨਕ ਸਾਈਕਲ ਸਵਾਰ ਰੋਡ ਤੇ ਆ ਗਿਆ।

Advertisements

ਟੱਕਰ ਭਿਆਨਕ ਹੋਣ ਕਾਰਨ ਰੋਬਨਪ੍ਰੀਤ ਰੋਡ ਤੇ ਡਿੱਗ ਗਿਆ ਅਤੇ ਉਸਦੇ ਸਿਰ ਵਿੱਚ ਜ਼ੋਰਦਾਰ ਸੱਟ ਲੱਗ ਗਈ ਅਤੇ ਉਸਨੂੰ ਹਸਪਤਾਲ ਲੈ ਕੇ ਜਾ ਰਹੇ ਸਨ ਕਿ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ। ਇਸ ਘਟਨਾ ਬਾਰੇ ਸੁਣ ਕੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here