ਅੱਤਵਾਦੀ ਪੰਨੂ ਕਰ ਰਿਹਾ ਪੰਜਾਬ ਦਾ ਮਾਹੋਲ ਖਰਾਬ: ਸ਼ਿਵ ਸੈਨਾ

ਤਲਵਾੜਾ (ਦ ਸਟੈਲਰ ਨਿਊਜ਼), ਪ੍ਰਵੀਨ ਸੋਹਲ: ਬੁੱਧਵਾਰ ਨੂੰ ਸ਼ਿਵ ਸੈਨਾ ਬਾਲ ਠਾਕਰੇ ਏਕਨਾਥ ਸ਼ਿੰਦੇ ਗਰੁੱਪ ਦੇ ਜਿਲ੍ਹਾ ਚੈਅਰਮੈਨ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਭਾਰੀ ਪ੍ਰਦੀਪ ਕੁਮਾਰ ਤੇ ਸ਼ਹਿਰੀ ਪ੍ਰਧਾਨ ਦੀਪਕ ਮਲਹੋਤਰਾ ਦੀ ਅਗਵਾਈ ਹੇਠ ਸ਼ਿਵ ਸੈਨਿਕਾਂ ਨੇ ਤਲਵਾੜਾ ਪੁਲਿਸ ਰਾਹੀਂ ਕੇਂਦਰ ਸਰਕਾਰ ਨੂੰ ਇੱਕ ਮੰਗ ਪੱਤਰ ਦਿੱਤਾ। ਜਿਸ ਵਿੱਚ ਪੰਜਾਬ ਦਾ ਮਹੋਲ ਖਰਾਬ ਕਰਨ ਦੀ ਅਣਥੱਕ ਮਹਿਨਤ ਕਰਨ ਵਾਲੇ ਐਨਆਰਆਈ ਪੰਨੂੰ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਖਾਲਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਵਿਦੇਸ਼ਾਂ ਵਿੱਚ ਬੈਠ ਕੇ ਭਾਰਤ ਨੂੰ ਤੋੜਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਦਾ ਮਾਹੌਲ ਵੀ ਖ਼ਰਾਬ ਕਰਨ ਦਿਆਂ ਸਾਜਸ਼ਾ ਕੀਤੀਆਂ ਜਾ ਰਹੀਆਂ ਹਨ।

Advertisements

ਉਨ੍ਹਾਂ ਕਿਹਾ ਕਿ ਪੰਨੂੰ ਵਲੋਂ ਹਿੰਦੂ -ਸਿੱਖ ਏਕਤਾ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸ਼ਿਵ ਸੈਨਾ ਕਦੇ ਬਰਦਾਸ਼ ਨਹੀਂ ਕਰੇਗੀ ਅਤੇ ਇਸ ਦੀ ਕੋੜੇ ਸ਼ਬਦਾਂ ਵਿੱਚ ਨਿੰਦਾ ਵੀ ਕਰਦੀ ਹੈ। ਪ੍ਰਦੀਪ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਪਸੰਦ ਹਨ ਅਤੇ ਉਹ ਪਨੂੰ ਦੇ ਬਹਿਕਾਵੇ ਵਿੱਚ ਕਦੇ ਵੀ ਨਹੀਂ ਆਉਣਗੇ ਅਤੇ ਭਾਰਤ-ਕਨੇਡਾ ਵਿੱਚ ਚੱਲ ਰਹੇ ਵਿਵਾਦ ਪਿੱਛੇ ਵੀ ਅਤਵਾਦੀ ਪੰਨੂ ਦਾ ਹੀ ਪੂਰਾ ਹੱਥ ਹੈ।

ਮੋਦੀ ਸਰਕਾਰ ਵੱਲੋਂ ਖਾਲਿਸਤਾਨੀ ਅੱਤਵਾਦ ਖਿਲਾਫ ਜੋ ਠੋਸ ਕਾਰਵਾਈ ਕੀਤੀ ਗਈ ਹੈ ਉਸਦੀ ਉਹ ਸ਼ਲਾਘਾ ਕਰਦੇ ਹਨ। ਸ਼ਿਵ ਸੈਨਿਕਾਂ ਵਲੋਂ ਦੌਲਤਪੁਰ ਚੌਂਕ ਵਿੱਚ ਜਾਕੇ ਖਾਲਿਸਤਾਨੀ ਅੱਤਵਾਦ ਮੁਰਦਾਬਾਦ, ਗੁਰਪਤਵੰਤ ਪਨੂੰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਮੌਕੇ ਮੁੱਖ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕ ਸ਼ਾਮਿਲ ਹੋਏ। 

LEAVE A REPLY

Please enter your comment!
Please enter your name here