ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਿਦ ਲਤੀਫ ਦਾ ਪਾਕਿਸਤਾਨ ਵਿੱਚ ਹੋਇਆ ਕਤਲ

ਪਾਕਿਸਤਾਨ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਦਾ ਪਾਕਿਸਤਾਨ ਵਿੱਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਆਲਕੋਟ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਸਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਸ਼ਾਹਿਦ ਲਤੀਫ ਵਾਸੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਿਦ ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਸੀ ਤੇ ਉਹ ਸਿਆਲਕੋਟ ਸੈਕਟਰ ਦਾ ਕਮਾਂਡਰ ਸੀ।

Advertisements

ਜੋ ਭਾਰਤ ਵਿੱਚ ਅੱਤਵਾਦੀਆਂ ਦੀ ਸ਼ੁਰੂਆਤ ਦੀ ਨਿਗਰਾਨੀ ਕਰਨ ਅਤੇ ਅੱਤਵਾਦੀ ਹਮਲਿਆ ਦੀ ਯੋਜਨਾ ਬਣਾਉਣ ਵਿੱਚ ਸ਼ਾਮਲ ਹੁੰਦਾ ਸੀ।ਸ਼ਾਹਿਦ ਲਤੀਫ ਨੂੰ 12 ਨਵੰਬਰ 1994 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਭਾਰਤੀ ਜੇਲ੍ਹਾਂ ਵਿੱਚ 16 ਸਾਲਾਂ ਦੀ ਸਜ਼ਾ ਕੱਟ ਕੇ 2010 ਵਿੱਚ ਉਸਨੂੰ ਵਾਹਗਾ ਰਾਂਹੀ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ।

ਇਸਤੋਂ ਇਲਾਵਾ ਉਹ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਨ ਦੇ ਮਾਮਲੇ ਵਿੱਚ ਦੋਸ਼ੀ ਸੀ ਅਤੇ 2016 ਵਿੱਚ ਪੰਜਾਬ ਤੇ ਪਠਾਨਕੋਟ ਵਿੱਚ ਹੋਏ ਹਮਲੇ ਦਾ ਮਾਸਟਰਮਾਈਂਡ ਸ਼ਾਹਿਦ ਲਤੀਫ ਸੀ।

LEAVE A REPLY

Please enter your comment!
Please enter your name here