ਉਦਯੋਗ ਨੂੰ ਹੁਲਾਰਾ ਦੇਣ ਲਈ 3 ਉਦਯੋਗਿਕ ਇਕਾਈਆਂ ਨੂੰ ਬਿਜਲੀ ਕਰ ਅਤੇ ਹੋਰ ਛੋਟਾਂ ਦੀ ਮਨਜ਼ੂਰੀ

ਪਟਿਆਲਾ (ਦ ਸਟੈਲਰ ਨਿਊਜ਼)। ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ਜਾਰੀ ਇੰਡਸਟਰੀਅਲ ਐਂਡ ਡਿਵੈਲਪਮੈਂਟ ਬਿਜ਼ਨਸ ਪਾਲਿਸੀ 2017 ਅਧੀਨ ਜ਼ਿਲ੍ਹੇ ਦੀਆਂ ਉਦਯੋਗਿਕ ਇਕਾਈਆਂ ਨੂੰ ਹੁਲਾਰਾ ਦੇਣ ਲਈ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਦੀ ਅਹਿਮ ਮੀਟਿੰਗ ਹੋਈ, ਜਿਸ ‘ਚ ਜ਼ਿਲ੍ਹੇ ਦੀਆਂ 3 ਉਦਯੋਗਿਕ ਇਕਾਈਆਂ ਨੂੰ ਪਾਲਿਸੀ ਅਨੁਸਾਰ ਛੋਟ ਦੇਣ ਦੇ ਕੇਸ ਵਿਚਾਰੇ ਗਏ।

Advertisements


ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹੇ ‘ਚ ਉਦਯੋਗ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਅਤੇ ਪਾਲਿਸੀ ਨਿਯਮਾਂ ਅਨੁਸਾਰ 1 ਯੂਨਿਟਾਂ ਨੂੰ ਸੱਤ ਸਾਲ ਅਤੇ 1 ਯੂਨਿਟ ਨੂੰ 10 ਸਾਲ ਲਈ ਬਿਜਲੀ ਕਰ ‘ਚ ਛੋਟ ਦਿੱਤੀ ਗਈ ਹੈ, ਜਦਕਿ 1 ਹਸਪਤਾਲ ਨੂੰ ਇੰਡਸਟਰੀਅਲ ਐਂਡ ਡਿਵੈਲਪਮੈਂਟ ਬਿਜ਼ਨਸ ਪਾਲਿਸੀ 2022 ਤਹਿਤ ਐਕਸਟਰਨਲ ਡਿਵੈਲਪਮੈਂਟ ਚਾਜ਼ਿਜ਼ ਦੀ ਛੋਟ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨਾਂ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਇਕਾਈਆਂ ਨੂੰ ਪ੍ਰੋਤਸਾਹਿਤ ਕਰਨ ਲਈ ਬਣਾਈ ਪਾਲਿਸੀ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਕੀਤੀ। ਉਨਾਂ ਮੀਟਿੰਗ ਵਿੱਚ ਸ਼ਾਮਿਲ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਕਿਹਾ ਕਿ ਸਰਕਾਰ ਵੱਲੋਂ ਉਦਯੋਗਿਕ ਇਕਾਈਆਂ ਨੂੰ ਮਿਲਣ ਵਾਲੀ ਹਰੇਕ ਸਹੂਲਤ ਨੂੰ ਜ਼ਿਲੇ ਅੰਦਰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ।


ਇਸ ਤੋਂ ਪਹਿਲਾ ਜਨਰਲ ਮੈਨੇਜਰ ਉਦਯੋਗ ਕੇਂਦਰ-ਕਮ-ਜ਼ਿਲ੍ਹਾ ਪੱਧਰੀ ਸਕਰੂਟਨੀ ਕਮੇਟੀ ਮੈਂਬਰ ਸੈਕਟਰੀ  ਅੰਗਦ ਸਿੰਘ ਸੋਹੀ ਵੱਲੋਂ ਪੰਜਾਬ ਸਰਕਾਰ ਦੀ ਉਦਯੋਗਿਕ ਪਾਲਿਸੀ ਸਬੰਧੀ ਉਦਯੋਗਿਕ ਇਕਾਈਆਂ ਤੋਂ ਆਏ ਨੁਮਾਇੰਦਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ।


ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਪੱਧਰੀ ਮੀਟਿੰਗ ‘ਚ ਹਸਪਤਾਲ ਨੂੰ ਇੰਡਸਟਰੀਅਲ ਐਂਡ ਡਿਵੈਲਪਮੈਂਟ ਬਿਜ਼ਨਸ ਪਾਲਿਸੀ 2022 ਤਹਿਤ ਐਕਸਟਰਨਲ ਡਿਵੈਲਪਮੈਂਟ ਚਾਜ਼ਿਜ਼ ‘ਚ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇੰਡਸਟਰੀਅਲ ਐਂਡ ਡਿਵੈਲਪਮੈਂਟ ਬਿਜ਼ਨਸ ਪਾਲਿਸੀ 2017 ਤਹਿਤ ਐਮ.ਐਸ. ਅਸ਼ੋਕਾ ਫੂਡ ਨੂੰ ਦੱਸ ਸਾਲ ਲਈ ਅਤੇ ਏ.ਐਲ. ਰਾਈਸ ਨੂੰ ਸੱਤ ਸਾਲ ਲਈਬਿਜਲੀ ਕਰ ਵਿੱਚ ਛੋਟ ਦਿੱਤੀ ਗਈ ਹੈ।


ਇਸ ਮੌਕੇ ਆਬਕਾਰੀ ਤੇ ਕਰ ਵਿਭਾਗ, ਪੀ.ਐਸ.ਪੀ.ਸੀ.ਐਲ, ਨਗਰ ਨਿਗਮ, ਲੀਡ ਬੈਂਕ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦੇ ਮੌਜੂਦ ਸਨ।

LEAVE A REPLY

Please enter your comment!
Please enter your name here