ਖਰੜ ਕਤਲਕਾਂਡ ਮਾਮਲਾ: ਭਰਾ ਨੇ ਹੀ ਆਪਣੇ ਸਾਥੀ ਨਾਲ ਮਿਲ ਕੇ ਆਪਣੇ ਭਰਾ, ਭਰਜਾਈ ਅਤੇ ਭਤੀਜੇ ਦਾ ਕੀਤਾ ਕਤਲ

ਮੋਹਾਲੀ (ਦ ਸਟੈਲਰ ਨਿਊਜ਼), ਪਲਕ। ਬੀਤੇ ਦਿਨ ਖਰੜ ਵਿੱਚ ਹੋਏ ਤੀਹਰੇ ਕਤਲ ਕਾਂਡ ਮਾਮਲੇ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇੱਕ ਭਰਾ ਨੇ ਆਪਣੇ ਭਰਾ, ਭਰਜਾਈ ਅਤੇ ਆਪਣੇ ਢਾਈ ਸਾਲਾਂ ਭਤੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸ ਦਈਏ ਕਿ ਮੁਲਜ਼ਮ ਲਖਬੀਰ ਪੁਲਿਸ ਕੋਲ 6 ਦਿਨਾਂ ਦੇ ਰਿਮਾਂਡ ਤੇ ਹੈ ਤੇ ਇਸ ਦੌਰਾਨ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਢਾਈ ਸਾਲ ਦੇ ਭਤੀਜੇ ਅਨਹਦ ਦਾ ਕਤਲ ਨਹੀਂ ਕਰਨਾ ਚਾਹੁੰਦਾ ਸੀ, ਪਰ ਉਸ ਦੇ ਦੋਸਤ ਨੇ ਸਵਾਲ ਉਠਾਇਆ ਕਿ ਉਸ ਨੂੰ ਕੌਣ ਪਾਲੇਗਾ?

Advertisements

ਜਿਸ ਤੋਂ ਬਾਅਦ ਉਨ੍ਹਾਂ ਮਾਸੂਮ ਬੱਚੇ ਨੂੰ ਮੋਰਿੰਡਾ ਭੇਜ ਦਿੱਤਾ ਅਤੇ ਮੋਰਿੰਡਾ ਨੇ ਨੇੜੇ ਪਿੰਡ ਧਨੌਰੀ ਵਿਖੇ ਰਾਮ ਸਵਰੂਪ ਨੂੰ ਛੱਡਣ ਲਈ ਜਾ ਰਿਹਾ ਸੀ ਤਾਂ ਉਸਨੂੰ ਜ਼ਿੰਦਾ ਨਹਿਰ ਵਿੱਚ ਸੁੱਟ ਦਿੱਤਾ। ਇਸ ਤੋਂ ਪਹਿਲਾਂ ਉਸ ਨੇ ਰੋਪੜ ਨੇੜੇ ਭਾਖੜਾ ਮੇਨ ਲਾਈਨ ਨਹਿਰ ਵਿੱਚ ਆਪਣੇ ਭਰਾ ਅਤੇ ਭਰਜਾਈ ਦੀਆਂ ਲਾਸ਼ਾਂ ਸੁੱਟ ਦਿੱਤੀਆਂ ਸਨ। ਪੁਲਿਸ ਨੇ ਅਨਹਦ ਦੀ ਲਾਸ਼ ਖਨੌਰੀ ਨੇੜੇ ਦਰਿਆ ਵਿੱਚੋਂ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਰਾਮਸਵਰੂਪ ਦੀ ਭਾਵ ਵਿੱਚ ਛਾਪੇਮਾਰੀ ਕਰ ਰਹੀ ਹੈ।

LEAVE A REPLY

Please enter your comment!
Please enter your name here