ਸਰਕਾਰੀ ਕੰਨਿਆ ਸਕੂਲ ਰੇਲਵੇ ਮੰਡੀ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀਆਂ ਖਿਡਾਰਨਾਂ ਵੱਲੋਂ ਜ਼ਿਲਾ ਪੱਧਰੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਮਗੇ ਹਾਸਿਲ ਕੀਤੇ ਅਤੇ ਖਿਡਾਰਨਾਂ ਦਾ ਸਕੂਲ ਪਹੁੰਚਣ ਤੇ ਸਕੂਲ ਦੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਖਿਡਾਰੀਆਂ  ਦਾ ਨਿੱਘਾ ਸਵਾਗਤ ਕੀਤਾ। ਅਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਸਕੂਲ ਦੀਆਂ ਹੋਣਹਾਰ ਖਿਡਾਰਨਾਂ ਨੇ ਜ਼ਿਲ੍ਹੇ ਵਿੱਚ ਵੱਖ ਵੱਖ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ।

Advertisements

ਜਿਲਾ ਜੇਤੂ ਖੇਡਾਂ ਦੇ ਨਤੀਜੇ ਇਸ ਪ੍ਰਕਾਰ ਹਨ ਬਾਸਕਿਟਬਾਲ ਅੰਡਰ 14  ਪਹਿਲਾ ਸਥਾਨ ,ਅੰਡਰ 19 ਦੂਸਰਾ ਸਥਾਨ, ਹਾਕੀ ਅੰਡਰ 19 ਪਹਿਲਾ ਸਥਾਨ, ਹੈਂਡ ਬਾਲ ਅੰਡਰ 17 ਪਹਿਲਾ ਸਥਾਨ 19 ਪਹਿਲਾ ਸਥਾਨ, ਟੇਬਲ ਟੈਨਿਸ ਅੰਡਰ 14 ਪਹਿਲਾ ਸਥਾਨ ,ਅੰਡਰ 17 ਪਹਿਲਾ ਸਥਾਨ, ਯੋਗਾ ਅੰਡਰ 14 ਤੀਸਰਾ ਸਥਾਨ, ਜੂਡੋ ਪੰਜ ਗੋਲਡ ਚਾਰ ਸਿਲਵਰ ਦੋ ਬਰਾਉਨਸ, ਬਾਕਸਿੰਗ ਦੋ ਗੋਲਡ ਇੱਕ ਬਰਾਉਨਸ ,ਕਿਕ ਬਾਕਸਿੰਗ ਚਾਰ ਸਿਲਵਰ ਇੱਕ ਬਰਾਉਨਸ , ਕਰਾਟੇ ਵਿੱਚ ਇਕ ਗੋਲਡ ਇਕ ਸਿਲਵਰ, ਕੁਸ਼ਤੀ ਵਿੱਚ ਦੋ ਗੋਲਡ ਪ੍ਰਾਪਤ ਕਰਕੇ ਖਿਡਾਰੀਆਂ ਨੇ ਸਕੂਲ ਦਾ ਮਾਣ ਵਧਾਇਆ।

ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਸਰੀਰਕ ਸਿੱਖਿਆ ਅਧਿਆਪਕ ਜੋਗਿੰਦਰ ਕੌਰ ਜੀ ਸਰਬਜੀਤ ਕੌਰ ਜੀ ਹਾਕੀ ਕੋਚ ਰਣਜੀਤ ਰਾਣਾ ਜੀ ਹੈਂਡਬਾਲ ਕੋਚ ਸ਼ਾਮ ਲਾਲ ਜੀ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਇਹਨਾਂ ਖਿਡਾਰੀਆਂ ਤੇ ਮਾਣ ਹੈ ਪ੍ਰਿੰਸੀਪਲ ਮੈਡਮ ਜੀ ਨੇ ਖੇਡਾਂ ਅਤੇ ਪੜ੍ਹਾਈ ਵਿੱਚ ਹੋਰ ਅੱਗੇ ਮਿਹਨਤ ਕਰਨ ਲਈ ਉਤਸਾਹਿਤ ਕੀਤਾ ਇਸ ਸਮੇਂ ਤੇ ਸਮੂਹ ਸਟਾਫ ਹਾਜ਼ਰ ਸਨ।

LEAVE A REPLY

Please enter your comment!
Please enter your name here