Monday, October 19, 2026
Home Hoshiarpur ਨਸਰਾਲਾ ਚ ਰਾਮਨੌਮੀ ਨੂੰ ਸਮਰਪਿਤ ਭੰਡਾਰਾ ਕਰਵਾਇਆ ਗਿਆ

ਨਸਰਾਲਾ ਚ ਰਾਮਨੌਮੀ ਨੂੰ ਸਮਰਪਿਤ ਭੰਡਾਰਾ ਕਰਵਾਇਆ ਗਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ/ ਇੰਦਰਜੀਤ ਹੀਰਾ। ਨਸਰਾਲਾ ਵਿੱਚ ਹਰ ਸਾਲ ਦੀ ਤਰ੍ਹਾਂ ਮਾਤਾ ਦੇ ਮੰਦਰ ਵਿੱਚ ਮਾਤਾ ਦੇ ਨਰਾਤਿਆਂ ਨੂੰ ਸਮਰਪਿਤ ਰਾਮਨੌਮੀ ਵਾਲੇ ਦਿਨ ਭੰਡਾਰਾ ਕਰਵਾਇਆ ਗਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੰਦਰ ਵਿੱਚ ਸਵੇਰੇ ਰਮਾਇਣ ਦੇ ਰੱਖੇ ਪਾਠ ਦੇ ਭੋਗ ਪਾਏ ਗਏ। ਬਾਅਦ ਵਿੱਚ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ।

Advertisements

ਔਰਤਾਂ ਵੱਲੋ ਮਾਤਾ ਦੇ ਭਜਨਾਂ ਦਾ ਗੁਣਗਾਣ ਕੀਤਾ ਗਿਆ। ਮਾਤਾ ਦੇ ਭਗਤਾਂ ਲਈ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੰਜੀਵ ਅਰੋੜਾ, ਰਜੀਵ ਅਰੋੜਾ, ਨਮਿਤ ਅਰੋੜਾ, ਦਮਨ ਅਰੋੜਾ, ਮਧੂ ਰਾਣੀ, ਹਿਤੇਸ਼ਵਰ, ਸਾਨੀਆ, ਬਾਬਿਸ਼ ਵਾਸੂ ਦੇਵਾ, ਰਾਣਾ, ਰੁਦਰਾਸ਼ ਵਾਸੂਦੇਵਾ, ਰਿੱਕੀ, ਸਾਨਵੀ, ਰਕਸ਼ਾ, ਮਨਜੀਤ ਸਿੰਘ, ਮੋਨਿਕਾ, ਸੀਮਾ, ਆਰੂ, ਜੈ, ਕਰਤਿਕਾ ਆਦਿ ਸੰਗਤਾ ਹਾਜਰ ਸਨ।

LEAVE A REPLY

Please enter your comment!
Please enter your name here