Tuesday, October 27, 2026
Home National ਤਾਮਿਲਨਾਡੂ ‘ਚ ਕਾਰ ਅਤੇ ਸਰਕਾਰੀ ਬੱਸ ਦੀ ਟੱਕਰ ਹੋਣ ਕਾਰਨ 7 ਲੋਕਾਂ...

ਤਾਮਿਲਨਾਡੂ ‘ਚ ਕਾਰ ਅਤੇ ਸਰਕਾਰੀ ਬੱਸ ਦੀ ਟੱਕਰ ਹੋਣ ਕਾਰਨ 7 ਲੋਕਾਂ ਦੀ ਮੌਤ

ਤਾਮਿਲਨਾਡੂ (ਦ ਸਟੈਲਰ ਨਿਊਜ਼), ਪਲਕ। ਤਾਮਿਲਨਾਡੂ ਦੇ ਤਿਰੂਵੰਨਾਮਲਾਈ ਜ਼ਿਲ੍ਹੇ ਦੇ ਚੇਂਗਮ ਇਲਾਕੇ ਵਿੱਚ ਕਾਰ ਅਤੇ ਸਰਕਾਰੀ ਬੱਸ ਦੀ ਟੱਕਰ ਹੋ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਕਾਰ ਵਿੱਚ 11 ਲੋਕ ਸਵਾਰ ਸਨ ਅਤੇ ਉਹ ਕ੍ਰਿਸ਼ਨਾਗਿਰੀ ਵੱਲ ਜਾ ਰਹੇ ਸਨ, ਉਸ ਵੇਲੇ ਰਾਸ਼ਟਰੀ ਰਾਜਮਾਰਗ ਤੇ ਬੈਂਗਲੁਰੂ ਤੋਂ ਆ ਰਹੀ ਤਾਮਿਲਨਾਡੂ ਰਾਜ ਟਰਾਂਸਪੋਰਟ ਦੀ ਬੱਸ ਨਾਲ ਟਕਰਾ ਗਈ। ਉਨ੍ਹਾਂ ਦੱਸਿਆ ਕਿ ਕਾਰ ਵਿੱਚ ਜ਼ਿਆਦਾਤਰ ਲੋਕ ਮਜ਼ਦੂਰ ਸਨ।

Advertisements

ਉਨ੍ਹਾਂ ਦੱਸਿਆ ਕਿ ਕਾਰ ਵਿੱਚ ਯਾਤਰਾ ਕਰ ਰਹੇ 11 ਲੋਕਾਂ ਵਿੱਚੋਂ 7 ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮਜ਼ਦੂਰ ਹੋਸੁਰ ਕੋਲ ਇਕ ਕਾਰਖਾਨੇ ਵਿੱਚ ਕੰਮ ਕਰਦੇ ਸਨ ਅਤੇ ਆਯੂਧ ਪੂਜਾ ਦੇ ਦਿਨ ਪੁਡੂਚੇਰੀ ਤੋਂ ਪਰਤ ਰਹੇ ਸਨ। ਪੁਲਿਸ ਨੇ ਦੱਸਿਆਕਿ ਬੱਸ ਦੇ ਯਾਤਰੀ ਅਤੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ। ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here