Thursday, October 22, 2026
Home National ਰਾਂਚੀ ਪੁਲਿਸ ਨੇ ਕ੍ਰਿਕਟਰ ਧੋਨੀ ਦੇ ਨਾਮ ਤੇ ਬੱਚੇ ਨੂੰ ਅਗਵਾ ਕਰਨ...

ਰਾਂਚੀ ਪੁਲਿਸ ਨੇ ਕ੍ਰਿਕਟਰ ਧੋਨੀ ਦੇ ਨਾਮ ਤੇ ਬੱਚੇ ਨੂੰ ਅਗਵਾ ਕਰਨ ਵਾਲੇ 8 ਲੋਕ ਕੀਤੇ ਗਿ੍ਰਫਤਾਰ

ਰਾਂਚੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪਿਛਲੇ ਦਿਨੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਤੋਂ ਮਕਾਨ ਅਤੇ ਪੈਸੇ ਦਿਵਾਉਣ ਦੇ ਬਹਾਨੇ ਇੱਕ ਔਰਤ ਦੇ ਡੇਢ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਇੱਕ ਜੋੜੇ ਨੂੰ 1.25 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ, ਜਿਸਤੋ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦਿਆ ਤਿੰਨ ਔਰਤਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਵੇਚਿਆ ਗਿਆ ਬੱਚਾ ਵੀ ਬਰਾਮਦ ਕਰ ਲਿਆ ਗਿਆ ਹੈ।

Advertisements

ਰਾਂਚੀ ਦੇ ਜਗਨਨਾਥਪੁਰ ਇਲਾਕੇ ਦੀ ਰਹਿਣ ਵਾਲੀ ਮਧੂ ਦੇਵੀ ਆਪਣੇ ਬੱਚੇ ਨੂੰ ਲੈ ਕੇ ਹਿਨੂ ‘ਚ ਖੜ੍ਹੀ ਸੀ, ਜਦੋਂ ਉੱਥੇ ਇਕ ਆਦਮੀ ਅਤੇ ਔਰਤ ਨੇ ਆ ਕੇ ਉਸ ਨੂੰ ਦੱਸਿਆ ਕਿ ਮਹਿੰਦਰ ਸਿੰਘ ਧੋਨੀ ਗਰੀਬਾਂ ‘ਚ ਘਰ ਅਤੇ ਪੈਸੇ ਵੰਡ ਰਹੇ ਹਨ। ਉਸ ਦੇ ਕਹਿਣ ‘ਤੇ ਔਰਤ ਉਸਦੇ ਨਾਲ ਬਾਈਕ ‘ਤੇ ਬੈਠ ਕੇ ਹਰਮੂ ਬਿਜਲੀ ਦਫਤਰ ਪਹੁੰਚੀ। ਇੱਥੇ ਉਸ ਨਾਲ ਗੱਲਬਾਤ ਕਰਨ ਤੋਂ ਬਾਅਦ ਔਰਤ-ਮਰਦ ਬੱਚੇ ਨੂੰ ਲੈ ਕੇ ਭੱਜ ਗਏ ਸਨ।

LEAVE A REPLY

Please enter your comment!
Please enter your name here