Wednesday, October 28, 2026
Home National ਅੰਬਾਲਾ ‘ਚ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਮਾਸਟਰਮਾਈਂਡ ਮੋਗਲੀ ਗ੍ਰਿਫ਼ਤਾਰ, ਯੂਟਿਊਬ ਤੋਂ ਸਿੱਖੀ...

ਅੰਬਾਲਾ ‘ਚ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਮਾਸਟਰਮਾਈਂਡ ਮੋਗਲੀ ਗ੍ਰਿਫ਼ਤਾਰ, ਯੂਟਿਊਬ ਤੋਂ ਸਿੱਖੀ ਸੀ ਬਣਾਉਣੀ

ਅੰਬਾਲਾ (ਦ ਸਟੈਲਰ ਨਿਊਜ਼), ਪਲਕ। ਹਰਿਆਣਾ ਦੇ ਅੰਬਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਬਾਲਾ ਪੁਲਿਸ ਮਾਸਟਰਮਾਈਂਡ ਅੰਕਿਤ ਉਰਫ਼ ਮੋਗਲੀ ਨੂੰ 6 ਦਿਨਾਂ ਦੇ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕਰਨ ਵਿੱਚ ਜੁਟੀ ਹੋਈ ਹੈ। ਇਸ ਦੇ ਨਾਲ ਖੁਲਾਸਾ ਹੋਇਆ ਹੈ ਕਿ ਮਾਸਟਰਮਾਈਂਡ ਮੋਗਲੀ ਨੇ ਯੂਟਿਊਬ ਤੋਂ ਸ਼ਰਾਬ ਬਣਾਉਣੀ ਸਿੱਖੀ ਸੀ।  ਦੂਜੇ ਪਾਸੇ ਯਮੁਨਾਨਗਰ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਮਾਮਲੇ ਵਿੱਚ ਮੰਗੇ ਰਾਮ, ਗੌਰਵ ਅਤੇ ਪ੍ਰਦੀਪ ਨੂੰ ਫਿਰ ਤੋਂ 2 ਦਿਨਾਂ ਦੇ ਰਿਮਾਂਡ ‘ਤੇ ਲੈ ਲਿਆ ਹੈ। ਜਾਣਕਾਰੀ ਅਨੁਸਾਰ ਯਮੁਨਾਨਗਰ ਪੁਲਿਸ ਵਲੋਂ ਕੀਤੀ ਗਈ ਪੁੱਛਗਿਛ ਵਿਚ ਸਾਹਮਣੇ ਆਇਆ ਹੈ ਕਿ ਅੰਬਾਲਾ ਤੋਂ 200 ਪੇਟੀਆਂ ਨਹੀਂ ਸਗੋਂ 227 ਪੇਟੀਆਂ ਦੀ ਸਪਲਾਈ ਕੀਤੀ ਗਈ ਸੀ।

Advertisements

8 ਨਵੰਬਰ ਨੂੰ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਮੁਲਜ਼ਮ ਨਿਸ਼ਾਂਤ ਨੇ ਖੇਤਾਂ ਵਿਚ 110 ਪੇਟੀਆਂ ਸ਼ਰਾਬ ਨੂੰ ਅੱਗ ਲਗਾ ਕੇ ਨਸ਼ਟ ਕਰ ਦਿੱਤਾ ਸੀ। ਪੁਲਿਸ ਅਨੁਸਾਰ ਮੋਗਲੀ ਨੇ ਇਨ੍ਹਾਂ ਆਰੋਪੀਆਂ ਨਾਲ ਰੱਲ ਕੇ ਵਿੱਚ ਸ਼ਰਾਬ ਵੇਚਣ ਦੀ ਯੋਜਨਾ ਬਣਾਈ ਸੀ। ਇਹ ਸ਼ਰਾਬ ਸਿਰਫ਼ ਗ਼ੈਰਕਾਨੂੰਨੀ ਦੁਕਾਨਾਂ ਤੇ ਹੀ ਵੇਚੀ ਜਾਂਦੀ ਸੀ। ਪੁਲਿਸ ਨੇ ਛਪਾਰ ਥਾਣੇ ਵਿਚ ਦਰਜ਼ ਕੇਸ ਵਿਚ ਅੰਬਾਲਾ ਦੇ ਠੰਬੜ ਦੇ ਰਹਿਣ ਵਾਲੇ ਗੌਰਵ, ਮਾਂਡੇਬਾੜੀ ਦੇ ਰਾਹੁਲ ਅਤੇ ਰੌਕੀ ਅਤੇ ਮੁਲਜ਼ਮ ਰਾਜੇਸ਼, ਰਾਜਕੁਮਾਰ ਅਤੇ ਸੁਰਿੰਦਰ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ। ਇਸ ਸਬੰਧੀ ਐਸ.ਪੀ. ਗੰਗਾਰਾਮ ਪੂਨੀਆ ਮੁਤਾਬਕ ਗੈਂਗਸਟਰ ਮੋਨੂੰ ਰਾਣਾ ਅਤੇ ਮਾਸਟਰਮਾਈਂਡ ਅੰਕਿਤ ਉਰਫ਼ ਮੋਗਲੀ ਦੋਸਤ ਹਨ। ਮੋਗਲੀ ਸਾਲ 2021 ਵਿੱਚ ਸ਼ਰਾਬ ਦੇ ਇਕ ਮਾਮਲੇ ਵਿਚ ਜੇਲ ਗਿਆ ਸੀ। ਫਿਰ ਉਸ ਦੀ ਮੋਨੂੰ ਰਾਣਾ ਨਾਲ ਦੋਸਤੀ ਹੋ ਗਈ। ਜੇਲ ਵਿੱਚ ਹੀ ਉਸ ਨੇ ਵੱਡੇ ਪੱਧਰ ਤੇ ਨਾਜਾਇਜ਼ ਸ਼ਰਾਬ ਤਿਆਰ ਕਰਕੇ ਸਪਲਾਈ ਕਰਨ ਦੀ ਯੋਜਨਾ ਬਣਾਈ ਸੀ ਕਿਉਂਕਿ ਮੋਨੂੰ ਰਾਣਾ ਦਾ ਯਮੁਨਾਨਗਰ ‘ਚ ਵੱਡਾ ਨੈੱਟਵਰਕ ਹੈ।

LEAVE A REPLY

Please enter your comment!
Please enter your name here