ਪ੍ਰੇਮ ਵਿਆਹ ਤੋਂ ਨਾਖੁਸ਼ ਹੋਣ ਕਾਰਨ ਪਿਓ ਨੇ ਧੀ ਅਤੇ ਜਵਾਈ ਤੇ ਚਲਾਈਆਂ ਗੋਲੀਆਂ, ਜ਼ਖ਼ਮੀ

ਹਰਿਆਣਾ (ਦ ਸਟੈਲਰ ਨਿਊਜ਼), ਪਲਕ। ਹਰਿਆਣਾ ਦੇ ਚਰਖੀ ਦਾਦਰੀ ਸਬ-ਡਿਵੀਜ਼ਨ ਦੇ ਬੌਂਦਕਲਾਂ ਥਾਣਾ ਖ਼ੇਤਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਪਿਓ ਵੱਲੋਂ ਧੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 25 ਸਾਲਾਂ ਨੌਜਵਾਨ ਦਾ ਛੇ ਮਹੀਨੇ ਪਹਿਲਾਂ ਪਿੰਡ ਦੀ ਹੀ ਇੱਕ ਕੁੜੀ ਨਾਲ ਪ੍ਰੇਮ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਪਰਿਵਾਰ ਉਨ੍ਹਾਂ ਦੇ ਵਿਆਹ ਤੋਂ ਨਾਖੁਸ਼ ਸੀ। ਕੁੱਝ ਮਹੀਨਿਆਂ ਤੋਂ ਪਿਓ ਆਪਣੀ ਧੀ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ  ਸੀ। ਦੇਰ ਸ਼ਾਮ ਕੁੜੀ ਦਾ ਪਿਓ ਆਪਣੇ ਭਾਂਣਜੇ ਅਤੇ ਹੋਰ ਸਾਥੀਆਂ ਨਾਲ ਧੀ ਦੇ ਸਹੁਰੇ ਘਰ ਪਹੁੰਚ ਗਿਆ ਅਤੇ ਧੀ ਨੂੰ ਆਪਣੇ ਨਾਲ ਜ਼ਬਰਦਸਤੀ ਲਿਜਾਣ ਦੀ ਕੋਸ਼ਿਸ਼ ਕਰਨ ਲੱਗਾ।

Advertisements

ਜਦੋਂ ਜਵਾਈ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਪਿਤਾ ਨੇ ਜਵਾਈ ਦੇ ਮੋਢੇ ‘ਤੇ ਗੋਲੀ ਮਾਰ ਦਿੱਤੀ ਅਤੇ ਮੁਲਜ਼ਮ ਆਪਣੀ ਕੁੜੀ ਨੂੰ ਨਾਲ ਲੈ ਆਇਆ। ਜਦੋਂ ਆਰੋਪੀ ਆਪਣੇ ਪਿੰਡ ਨੇੜੇ ਪਹੁੰਚਿਆ ਤਾਂ ਉਸ ਨੇ ਆਪਣੀ ਧੀ ਨੂੰ ਕਰੀਬ ਛੇ ਗੋਲੀਆਂ ਮਾਰ ਦਿੱਤੀਆਂ। ਕੁੜੀ ਨੂੰ ਇਲਾਜ ਲਈ ਰੋਹਤਕ ਪੀਜੀਆਈ ਲਿਜਾਇਆ ਗਿਆ ਹੈ। ਡੀਐਸਪੀ ਸੁਭਾਸ਼ ਚੰਦਰ ਨੇ ਦੱਸਿਆ ਕਿ ਪਤਾ ਲੱਗਣ ‘ਤੇ ਬੌਂਦਕਲਾਂ ਥਾਣੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਅਧਿਕਾਰੀ ਨੂੰ ਬਿਆਨ ਦਰਜ਼ ਕਰਨ ਲਈ ਰੋਹਤਕ ਪੀਜੀਆਈ ਭੇਜ ਦਿੱਤਾ ਗਿਆ ਹੈ। ਪੁਲਿਸ ਦੀਆਂ ਹੋਰ ਟੀਮਾਂ ਮੁਲਜ਼ਮਾਂ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here