ਬਿਨ੍ਹਾਂ ਡਿਗਰੀ ਦੇ ਡਾਕਟਰ ਲੋਕਾਂ ਦੀ ਜ਼ਿੰਦਗੀ ਨਾਲ ਕਰ ਰਹੇ ਸਨ ਖਿਲਵਾੜ, 4 ਗ੍ਰਿਫ਼ਤਾਰ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਕਹਿੰਦੇ ਹਨ ਕਿ ਡਾਕਟਰਾਂ ਨੂੰ ਰੱਬ ਦਾ ਦੂਸਰਾ ਰੂਪ ਮੰਨਿਆ ਜਾਂਦਾ ਹੈ। ਕਿਉਂਕਿ ਡਾਕਟਰ ਇੰਨਸਾਨ ਦਾ ਇਲਾਜ ਕਰਕੇ ਉਸਨੂੰ ਨਵੀਂ ਜ਼ਿੰਦਗੀ ਦਿੰਦੇ ਹਨ। ਪਰ ਦੂਸਰੇ ਪਾਸੇ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਦਿੱਲੀ ਦੇ ਪਾਸ਼ ਇਲਾਕੇ ਗ੍ਰੇਟਰ ਕੈਲਾਸ਼ ਵਿੱਚ ਇੱਕ ਨਾਮਵਰ ਮੈਡੀਕਲ ਸੈਂਟਰ ਨੂੰ ਮੌਤ ਦਾ ਮੈਡੀਕਲ ਸੈਂਟਰ ਬਣਾਇਆ ਹੋਇਆ ਸੀ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਡਾਕਟਰ ਖੇਡ ਰਹੇ ਸਨ। ਉਸ ਸੈਂਟਰ ਦੇ ਡਾਕਟਰ ਬਿਨਾਂ ਸਰਜਰੀ ਦੀ ਡਿਗਰੀ ਦੇ ਹੀ ਮਰੀਜ਼ਾਂ  ਜਾ ਇਲਾਜ ਕਰਦੇ ਸਨ ਅਤੇ ਆਪਰੇਸ਼ਨ ਕਰਵਾ ਕੇ ਆਪਣੀ ਜਾਨ ਗੁਆ ਦਿੰਦੇ। ਆਖਿਰ! ਇਸ ਧੋਖਾਧੜੀ ਦਾ ਕਈ ਮੌਤਾਂ ਤੋਂ ਬਾਅਦ ਪਰਦਾਫਾਸ਼ ਹੋਇਆ। ਇਸ ਮੈਡੀਕਲ ਸੈਂਟਰ ਦੇ ਮੁਖੀ, ਉਸ ਦੀ ਪਤਨੀ, ਇੱਕ ਹੋਰ ਐਮਬੀਬੀਐਸ ਡਾਕਟਰ ਸਮੇਤ ਚਾਰ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਹਿਚਾਣ ਡਾਕਟਰ ਨੀਰਜ ਅਗਰਵਾਲ, ਉਸ ਦੀ ਪਤਨੀ ਪੂਜਾ ਅਗਰਵਾਲ, ਡਾਕਟਰ ਜਸਪ੍ਰੀਤ ਅਤੇ ਮਹਿੰਦਰ ਵਜੋਂ ਹੋਈ ਹੈ।

Advertisements

ਇਨ੍ਹਾਂ ਵਿੱਚੋਂ ਨੀਰਜ ਐੱਮ.ਬੀ.ਬੀ.ਐੱਸ. ਡਾਕਟਰ ਹੈ ਅਤੇ ਡਾ. ਜਸਪ੍ਰੀਤ ਐੱਮ.ਬੀ.ਬੀ.ਐੱਸ. ਅਤੇ ਐੱਮ.ਐੱਸ. ਡਾਕਟਰ ਨੀਰਜ ਦੀ ਪਤਨੀ ਪੂਜਾ ਸਹਾਇਕ ਵਜੋਂ ਕੰਮ ਕਰਦੀ ਸੀ ਅਤੇ ਮਹਿੰਦਰ ਸਾਬਕਾ ਲੈਬ ਟੈਕਨੀਸ਼ੀਅਨ ਹੈ। ਪੁਲੀਸ ਨੇ ਮੁਲਜ਼ਮਾਂ ਦੇ ਘਰੋਂ ਭਾਰੀ ਮਾਤਰਾ ਵਿੱਚ ਮਿਆਦ ਮੁੱਕ ਚੁੱਕੀਆਂ ਸਰਜੀਕਲ ਬਲੇਡਾਂ, ਦਵਾਈਆਂ, ਵੱਖ-ਵੱਖ ਮਰੀਜ਼ਾਂ ਦੇ ਪਰਚੀ, ਵੱਖ-ਵੱਖ ਬੈਂਕਾਂ ਦੀਆਂ 47 ਚੈੱਕ ਬੁੱਕਾਂ, 14 ਏਟੀਐਮ ਕਾਰਡ, ਪਾਸਬੁੱਕ ਅਤੇ 6 ਕ੍ਰੈਡਿਟ ਕਾਰਡ ਮਸ਼ੀਨਾਂ ਬਰਾਮਦ ਕੀਤੀਆਂ ਹਨ। ਪੁਲਿਸ ਦੇ ਜਾਂਚ ਕਰਨ ਉਪਰੰਤ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ ਵਿੱਚੋਂ ਇੱਕ ਮਹਿੰਦਰ ਦਿੱਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਕੰਮ ਕਰਦੇ ਸੀਨੀਅਰ ਡਾਕਟਰ ਕੋਲ ਟੈਕਨੀਸ਼ੀਅਨ ਦਾ ਕੰਮ ਕਰਦਾ ਸੀ। ਉਸ ਨੇ ਡਾਕਟਰ ਨੂੰ ਸਰਜਰੀ ਕਰਦੇ ਦੇਖ ਕੇ ਕੰਮ ਸਿੱਖ ਲਿਆ। ਜਿਸ ਤੋਂ ਬਾਅਦ ਉਸਨੇ ਜਾਅਲੀ ਐਮਬੀਬੀਐਸ ਦੀ ਡਿਗਰੀ ਤਿਆਰ ਕੀਤੀ ਅਤੇ ਇੱਕ ਮੈਡੀਕਲ ਸੈਂਟਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਡੀਕਲ ਸੈਂਟਰ ਮੈਨੇਜਮੈਂਟ ਮਹਿੰਦਰਾ ਨੂੰ ਕਾਲ ਸਰਜਰੀ ਕਰਨ ਲਈ ਬੁਲਾਉਂਦੀ ਸੀ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮਹਿੰਦਰ ਨੇ ਫਰਜ਼ੀ ਡਿਗਰੀ ਕਿੱਥੋਂ ਹਾਸਲ ਕੀਤੀ ਅਤੇ ਉਹ ਇਸ ਡਿਗਰੀ ਦੀ ਮਦਦ ਨਾਲ ਲੋਕਾਂ ਦਾ ਇਲਾਜ ਕਿੱਥੇ ਕਰ ਰਿਹਾ ਸੀ।

LEAVE A REPLY

Please enter your comment!
Please enter your name here