Saturday, October 17, 2026
Home National ਉੱਤਰ ਪ੍ਰਦੇਸ਼ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੂਰਤੀ ਦੀ ਕੀਤੀ...

ਉੱਤਰ ਪ੍ਰਦੇਸ਼ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੂਰਤੀ ਦੀ ਕੀਤੀ ਭੰਨਤੋੜ, 2 ਗਿ੍ਰਫਤਾਰ

ਉੱਤਰ ਪ੍ਰਦੇਸ਼ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਪਿੰਡ ਹਰੀਪੁਰ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 2 ਲੋਕਾ ਨੂੰ ਗਿ੍ਰਫਤਾਰ ਕੀਤਾ ਹੈ।

Advertisements

ਪੁਲਿਸ ਥਾਣਾ ਇੰਚਾਰਜ ਰਾਜ ਕਪੂਰ ਸਿੰਘ ਨੇ ਦਸਿਆ ਕਿ ਪਿੰਡ ਹਰੀਪੁਰ ’ਚ 12 ਨਵੰਬਰ ਦੀ ਰਾਤ ਨੂੰ ਸੰਤ ਰਵਿਦਾਸ ਦੀ ਮੂਰਤੀ ਦਾ ਸੱਜਾ ਹੱਥ ਟੁੱਟ ਕੇ ਨੁਕਸਾਨਿਆ ਗਿਆ ਸੀ। ਉਨ੍ਹਾਂ ਕਿਹਾ ਕਿ ਟੁੱਟੀ ਹੋਈ ਮੂਰਤੀ ਦੀ ਮੁਰੰਮਤ ਕਰਵਾ ਦਿਤੀ ਗਈ ਹੈ ਅਤੇ ਮੌਕੇ ’ਤੇ ਸ਼ਾਂਤੀ ਬਣਾਈ ਰੱਖੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here