Monday, October 19, 2026
Home Chandigarh ਚੰਡੀਗੜ੍ਹ ‘ਚ ਪੀਸੀਆਰ ਗੱਡੀ ਵਿੱਚੋਂ ਚਿਕਨ ਤੇ ਸ਼ਰਾਬ ਮਿਲਣ ਤੇ ਦੋ ...

ਚੰਡੀਗੜ੍ਹ ‘ਚ ਪੀਸੀਆਰ ਗੱਡੀ ਵਿੱਚੋਂ ਚਿਕਨ ਤੇ ਸ਼ਰਾਬ ਮਿਲਣ ਤੇ ਦੋ ਮੁਲਾਜ਼ਮ ਲਾਈਨ ਹਾਜ਼ਰ

ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਚੰਡੀਗੜ੍ਹ ਵਿੱਚ ਪੀਸੀਆਰ ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਦਾ ਵੀਡੀਓ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਦੇਖਿਆ ਗਿਆ ਕਿ ਪੀਸੀਆਰ ਗੱਡੀ ਵਿਚ ਚਿਕਨ ਅਤੇ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਹੋਈਆਂ ਸਨ। ਇਸ ਸਬੰਧੀ ਪੁਲਿਸ ਨੇ ਦੋਵਾਂ ਪੀਸੀਆਰ ਮੁਲਾਜ਼ਮਾਂ ਅਨਿਲ ਅਤੇ ਰੂਪ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਇਨ੍ਹਾਂ ਦੇ ਖੂਨ ਦੇ ਨਮੂਨੇ ਜਾਂਚ ਲਈ  ਭੇਜ ਦਿੱਤੇ ਗਏ ਹਨ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਚੰਡੀਗੜ੍ਹ ਨਾਰਥ ਈਸਟ ਡਿਵੀਜ਼ਨ ਦੇ ਡੀਐਸਪੀ ਪੀ ਅਭਿਨੰਦਨ ਨੇ ਦੱਸਿਆ ਕਿ ਦੋਵਾਂ ਮੁਲਾਜ਼ਮਾਂ ਖ਼ਿਲਾਫ਼ ਡਿਊਟੀ ਦੌਰਾਨ ਸ਼ਰਾਬ ਪੀਣ ਦੀ ਸ਼ਿਕਾਇਤ ਮਿਲੀ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਦੋਵਾਂ ਮੁਲਾਜ਼ਮਾਂ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।

Advertisements

ਜੇਕਰ ਖੂਨ ਦੀ ਜਾਂਚ ਰਿਪੋਰਟ ਵਿੱਚ ਸ਼ਰਾਬ ਦੀ ਪੁਸ਼ਟੀ ਹੋਈ ਤਾਂ ਅਗਲੀ ਕਾਰਵਾਈ  ਕੀਤੀ ਜਾਵੇਗੀ। ਦੱਸ ਦਈਏ  ਕੁੱਝ ਦਿਨ ਪਹਿਲਾਂ ਚੰਡੀਗੜ੍ਹ ਦੀ ਇੰਦਰਾ ਕਲੋਨੀ ਵਿਚ ਦੋ ਗੁੱਟਾਂ ਵਿਚਕਾਰ ਲੜਾਈ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਤੇ ਪੀਸੀਆਰ ਗੱਡੀ ਮੌਕੇ ਤੇ ਪਹੁੰਚ ਗਈ। ਪੀਸੀਆਰ ਗੱਡੀ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਜਦੋਂ ਦੋ ਨੌਜਵਾਨਾਂ ਨੂੰ ਕਾਰ ਵਿਚ ਬਿਠਾ ਲਿਆ ਤਾਂ ਉਸ ਵਿਚ ਇੱਕ ਸ਼ਰਾਬ ਦੀ ਬੋਤਲ ਅਤੇ ਚਿਕਨ ਪਿਆ ਸੀ। ਲੋਕਾਂ ਨੇ ਇਸ ਤੇ ਵੀਡੀਓ ਬਣਾਈ ਤੇ ਪੁਲਿਸ ਖਿਲਾਫ਼ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪਰ ਪੁਲਿਸ ਨੇ ਦੋ ਗੁੱਟਾਂ ਵਿਚਕਾਰ ਸਮਝੌਤਾ ਕਰਵਾ ਦਿੱਤਾ ਸੀ। ਪੀਸੀਆਰ ਮੁਲਾਜ਼ਮਾਂ ਦੀ ਸ਼ਿਕਾਇਤ ਤੇ ਆਈਟੀ ਪਾਰਕ ਪੁਲਿਸ ਨੇ ਦੋਵਾਂ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਲਾਕੇ ਵਿਚ ਇਨ੍ਹਾਂ ਨੌਜਵਾਨਾਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਸੀ।      

LEAVE A REPLY

Please enter your comment!
Please enter your name here