Wednesday, October 28, 2026
Home Latest ਭਾਰਤੀ ਹਵਾਈ ਫ਼ੌਜ ਦਾ ਸਿਖਿਆਰਥੀ ਜਹਾਜ਼ ਹੋਇਆ ਕਰੈਸ਼, 2 ਪਾਇਲਟਾਂ ਦੀ ਮੌਤ

ਭਾਰਤੀ ਹਵਾਈ ਫ਼ੌਜ ਦਾ ਸਿਖਿਆਰਥੀ ਜਹਾਜ਼ ਹੋਇਆ ਕਰੈਸ਼, 2 ਪਾਇਲਟਾਂ ਦੀ ਮੌਤ

ਤੇਲੰਗਾਨਾ (ਦ ਸਟੈਲਰ ਨਿਊਜ਼), ਪਲਕ। ਭਾਰਤੀ ਹਵਾਈ ਫ਼ੌਜ ਦੇ ਇੱਕ ਸਿਖਿਆਰਥੀ ਜਹਾਜ਼ ਸਵੇਰੇ ਕਰੈਸ਼ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਵਿਚ ਦੋ ਪਾਇਲਟ ਸਵਾਰ ਸਨ, ਜਿਨ੍ਹਾਂ ਦੇ ਪਹਿਲਾਂ ਗੰਭੀਰ ਸੱਟਾਂ ਲੱਗੀਆਂ ਅਤੇ ਫਿਰ ਉਨ੍ਹਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹੇ ਦੇ ਤੁਪਾਰਨ ਮੰਡਲ ਵਿਚ ਵਾਪਰਿਆ।

Advertisements

ਉਨ੍ਹਾਂ ਦਸਿਆ ਕਿ ਹਾਦਸੇ ਦੇ ਸਮੇਂ ਜਹਾਜ਼ ਵਿਚ ਇਕ ਇੰਸਟ੍ਰਕਟਰ ਅਤੇ ਇਕ ਟਰੇਨੀ ਪਾਇਲਟ ਮੌਜੂਦ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਜਹਾਜ਼ ਨੇ ਹੈਦਰਾਬਾਦ ਨੇੜੇ ਡੁੰਡੀਗਲ ਵਿਚ ਏਅਰ ਫੋਰਸ ਅਕੈਡਮੀ (ਏਐਫਏ) ਤੋਂ ਉਡਾਣ ਭਰੀ ਸੀ। ਉਨ੍ਹਾਂ ਕਿਹਾ ਕਿ ਏਐਫਏ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ। ਜਹਾਜ਼ ਰੁਟੀਨ ਸਿਖਲਾਈ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ।

LEAVE A REPLY

Please enter your comment!
Please enter your name here