ਬੇਕਾਬੂ ਹੋ ਕੇ ਪਿਕਅੱਪ ਗੱਡੀ ਖੱਡ ਵਿੱਚ ਡਿੱਗੀ, 4 ਦੀ ਮੌਤ, 8 ਜ਼ਖ਼ਮੀ

ਸ਼ਿਮਲਾ (ਦ ਸਟੈਲਰ ਨਿਊਜ਼), ਪਲਕ। ਸ਼ਿਮਲਾ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਪਿਕਅੱਪ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਤੇ 8 ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਪਿਕਅੱਪ ਗੱਡੀ ਕਸ਼ਮੀਰੀ ਮਜ਼ਦੂਰਾਂ ਨੂੰ ਲੈ ਕੇ ਮੰਡੀ ਵੱਲ ਜਾ ਰਹੀ ਸੀ। ਅਚਾਨਕ ਗੱਡੀ ਬੇਕਾਬੂ ਹੋਣ ਕਾਰਨ ਖੱਡ ਵਿੱਚ ਜਾ ਡਿੱਗੀ।

Advertisements

ਇਸ ਸਬੰਧੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਖੱਡ ਵਿੱਚ ਡਿੱਗੇ ਪਿਕਅੱਪ ਗੱਡੀ ਵਿੱਚੋਂ ਜ਼ਖਮੀਆਂ ਨੂੰ  ਬਾਹਰ ਕੱਢਿਆ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਮ੍ਰਿਤਕ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾ ਹਵਾਲੇ ਕੀਤੀਆਂ ਗਈਆ।

LEAVE A REPLY

Please enter your comment!
Please enter your name here