22 ਸਾਲਾ ਲੜਕੀ ਦੀ ਅਮਰੀਕਾ ਦੇ ਸੜਕ ਹਾਦਸੇ ਵਿੱਚ ਹੋਈ ਮੌਤ

ਆਂਧਰਾ ਪ੍ਰਦੇਸ਼ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਆਂਧਰਾ ਪ੍ਰਦੇਸ਼ ਦੀ ਲੜਕੀ ਦਾ ਅਮਰੀਕਾ ਦੇ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕਾ ਦੀ ਪਹਿਚਾਣ ਸ਼ੇਖ ਜ਼ਹੀਰਾ ਨਾਜ਼ ਉਮਰ 22 ਸਾਲਾ ਵਾਸੀ ਆਂਧਰਾ ਪ੍ਰਦੇਸ਼ ਵਿਜੇਵਾੜਾ ਗ੍ਰਾਮੀਣ ਪ੍ਰਸਾਦਮਪਦੂ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਲੜਕੀ ਉੱਚ ਡਾਕਟਰੀ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਗਈ ਸੀ, ਬੀਤੇ ਦਿਨ ਕਾਰ ਵਿੱਚ ਸਫਰ ਕਰਦੇ ਸਮੇਂ ਕਾਰ ਦੀ ਗੈਸ ਲੀਕ ਹੋਣ ਕਾਰਨ ਉਸਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ਼ੇਖ ਜ਼ਹੀਰਾ ਨਾਜ਼ ਨੇ ਹਾਲ ਹੀ ਵਿੱਚ ਸ਼ਿਕਾਗੋ ਦੇ ਇੱਕ ਕਾਲਜ ਤੋਂ ਫਿਜ਼ੀਓਥੈਰੇਪੀ ਦੀ ਡਿਗਰੀ ਪੂਰੀ ਕੀਤੀ ਸੀ, ਤੇ ਐਮਐਸ ਕਰਨ ਲਈ ਉਹ ਸ਼ਿਕਾਗੋ ਗਈ ਸੀ ਜਿੱਥੇ ਬੀਤੇ ਦਿਨ ਉਸਦੀ ਮੌਤ ਹੋ ਗਈ।

LEAVE A REPLY

Please enter your comment!
Please enter your name here