ਸੱਤ ਸਾਲਾਂ ਬੱਚੀ ਨੂੰ ਮਿਲੀ ਪੁਲਿਸ ਦੀ ਨੌਕਰੀ

ਛੱਤੀਸਗੜ੍ਹ (ਦ ਸਟੈਲਰ ਨਿਊਜ਼), ਪਲਕ। ਦੁਰਗ ਪੁਲਿਸ ਵਿਭਾਗ ਵਿੱਚ ਸੱਤ ਸਾਲਾਂ ਬੱਚੀ ਨੂੰ ਪੁਲਿਸ ਦੀ ਨੌਕਰੀ ਦਿੱਤੀ ਗਈ ਹੈ। ਦੱਸ ਦਈਏ ਕਿ ਲੜਕੀ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਬੇਵਕਤੀ ਮੌਤ ਤੋਂ ਬਾਅਦ ਪੁਲਿਸ ਵਿਭਾਗ ਨੇ  ਲੜਕੀ ਨੂੰ ਨੌਕਰੀ ਦਿੱਤੀ ਹੈ। ਪਿਤਾ ਦੀ ਮੌਤ ਤੋਂ ਬਾਅਦ ਲੜਕੀ ਆਪਣੀ ਮਾਂ ਨਾਲ ਐੱਸਪੀ ਦਫ਼ਤਰ ਪਹੁੰਚੀ। ਜਿੱਥੇ ਐੱਸਐੱਸਪੀ ਰਾਮਗੋਪਾਲ ਗਰਗ ਨੇ ਲੜਕੀ ਨੂੰ ਤਰਸ ਦੇ ਆਧਾਰ ਤੇ ਨਿਯੁਕਤੀ ਦਾ ਸਰਟੀਫਿਕੇਟ ਸੌਂਪਿਆ।

Advertisements

ਦੁਰਗ ਦੇ ਐੱਸਐੱਸਪੀ ਰਾਮਗੋਪਾਲ ਗਰਗ ਨੇ ਅੰਜਲੀ ਭੱਟ ਨੂੰ ਚਾਈਲਡ ਕਾਂਸਟੇਬਲ ਨਿਯੁਕਤ ਕੀਤਾ ਹੈ। ਅੰਜਲੀ ਭਿਲਾਈ ਦੇ ਐਮਜੀਐਮ ਸਕੂਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਹੈ। ਅੰਜਲੀ ਭੱਟ ਦੇ ਪਿਤਾ ਅਤੁਲ ਭੱਟ ਦੁਰਗ ਜ਼ਿਲ੍ਹੇ ਵਿੱਚ ਕਾਂਸਟੇਬਲ ਦੇ ਅਹੁਦੇ ਤੇ ਤਾਇਨਾਤ ਸਨ। ਅੰਜਲੀ 18 ਸਾਲਾਂ ਦੀ ਉਮਰ ਪੂਰੀ ਕਰਨ ਤੋਂ ਬਾਅਦ ਕਾਂਸਟੇਬਲ ਵਜੋਂ ਤਾਇਨਾਤ ਹੋਵੇਗੀ।

LEAVE A REPLY

Please enter your comment!
Please enter your name here