ਪਿੰਡ ਬਗੜੀਆ ਦੇ ਪੈਟਰੋਲ ਪੰਪ ਤੇ ਲੁਟੇਰਿਆਂ ਨੇ ਲੁੱਟਿਆ 10 ਸੋਲਰ ਬੈਟਰੀਆਂ ਤੇ 40 ਹਜ਼ਾਰ ਦੀ ਨਕਦੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਕਪੂਰਥਲਾ ਦੇ ਪਿੰਡ ਬਗੜੀਆ ਦੇ ਬੂਆ ਦਾਤੀ ਪੈਟਰੋਲ ਪੰਪ ਤੇ ਲੁਟੇਰਿਆਂ ਵੱਲੋਂ ਸੋਲਰ ਬੈਟਰੀ ਅਤੇ 40 ਹਜ਼ਾਰ ਰੁਪਏ ਦੀ ਨਕਦੀ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਲੁਟੇਰੇ ਮਾਰੂਤੀ ਕਾਰ ਵਿੱਚ ਆਏ ਅਤੇ ਪੰਪ ਦੇ ਪਿੱਛੇ ਵਾਲੇ ਸਟੋਰ ਦੇ ਤਾਲੇ ਤੋੜ ਕੇ ਸੋਲਰ ਪਲਾਂਟ ਲਈ ਲਗਾਈਆਂ ਗਈਆਂ ਬੈਟਰੀਆਂ ਚੋਰੀ ਕਰ ਲਈਆਂ।

Advertisements

ਜਦੋਂ ਉਹ ਬੈਟਰੀਆਂ ਲੈ ਕੇ ਜਾ ਰਹੇ ਸੀ ਤਾਂ ਇੱਕ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦੋਸ਼ੀਆਂ ਕੋਲ ਤੇਜ਼ਧਾਰ ਹਥਿਆਰ ਸਨ, ਇਸ ਕਾਰਨ ਉਹਨਾਂ ਨੇ ਉਸਨੂੰ ਡਰਾ ਦਿੱਤਾ ਤੇ ਉਸ ਕੋਲੋ 40 ਹਜ਼ਾਰ ਦੀ ਨਕਦੀ ਖੌਹ ਲਈ, ਲੁੱਟ ਦੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।ਜਾਣਕਾਰੀ ਮੁਤਬਕ ਲੁੱਟੀਆਂ ਗਈਆਂ ਬੈਟਰੀਆਂ ਦੀ ਕੀਮਤ ਕਰੀਬ 2 ਲੱਖ ਰੁਪਏ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here