Tuesday, October 27, 2026
Home National ਟਰੱਕ ਡਰਾਈਵਰਾਂ ਨੇ ਕੀਤਾ ਚੱਕਾ ਜਾਮ, ਪੈਟਰੋਲ ਪੰਪਾਂ ਤੇ ਲੱਗੀਆ ਲੰਬੀਆ ਕਤਾਰਾਂ

ਟਰੱਕ ਡਰਾਈਵਰਾਂ ਨੇ ਕੀਤਾ ਚੱਕਾ ਜਾਮ, ਪੈਟਰੋਲ ਪੰਪਾਂ ਤੇ ਲੱਗੀਆ ਲੰਬੀਆ ਕਤਾਰਾਂ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਹਿੱਟ ਐਂਡ ਰਨ ਕਾਨੂੰਨ ਖਿਲਾਫ ਦੇਸ਼ ਭਰ ‘ਚ ਪ੍ਰਦਰਸ਼ਨ। ਟਰੱਕ-ਬੱਸ ਡਰਾਈਵਰਾਂ ਦੀ ਹੜਤਾਲ ਦੇ ਕਾਰਣ ਪੂਰੇ ਦੇਸ਼ ਵਿੱਚ ਸਥਿਤੀ ਤਨਾਅਪੂਰਨ ਬਣਦੀ ਜਾ ਰਹੀ ਹੈ, ਇਸਦੇ ਨਾਲ ਹੀ ਸਾਰੇ ਪੈਟਰੋਲ ਪੰਪਾਂ ਤੇ ਲੰਬੀਆ-ਲੰਬੀਆ ਕਤਾਰਾਂ ਦੇਖਣ ਨੂੰ ਮਿਲ ਰਹੀਆ ਹਨ ਅਤੇ ਲੋਕ ਵੱਲੋ ਆਪਣੇ ਵਹੀਕਲਸ ਦੀਆ ਟੈਂਕੀਆ ਫੁੁੱਲ ਕਰਵਾਈਆ ਜਾ ਰਹੀਆ ਹਨ।

Advertisements

ਮੁੰਬਈ, ਇੰਦੌਰ, ਦਿੱਲੀ-ਹਰਿਆਣਾ, ਯੂਪੀ ਸਮੇਤ ਕਈ ਥਾਵਾਂ ‘ਤੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਹੜਤਾਲ ਕਾਰਨ ਟਰਾਂਸਪੋਰਟ ਸਿਸਟਮ ਪੂਰੀ ਤਰ੍ਹਾਂ ਨਾਲ ਠੱਪ ਹੋਣ ਦੀ ਕਗਾਰ ਤੇ ਪਹੁੰਚ ਗਿਆ ਹੈ। ਟਰੱਕ ਡਰਾਈਵਰਾਂ ਵੱਲੋ ‘ਹਿੱਟ ਐਂਡ ਰਨ’ ਦਾ ਨਵਾਂ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ।

ਦੱਸ ਦਈਏ ਕਿ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਮੁਤਾਬਿਕ, ਜੇਕਰ ਕੋਈ ਟਰੱਕ ਜਾਂ ਡੰਪਰ ਚਾਲਕ ਕਿਸੇ ਨੂੰ ਦਰੜ ਕੇ ਭੱਜ ਜਾਂਦਾ ਹੈ ਤਾਂ ਉਸਨੂੰ 10 ਸਾਲ ਦੀ ਜੇਲ੍ਹ ਹੋਵੇਗੀ…ਇਸ ਤੋਂ ਇਲਾਵਾ 7 ਲੱਖ ਰੁਪਏ ਦਾ ਜੁਰਮਾਨਾ ਵੀ ਦੇਣਾ ਪਵੇਗਾ…ਪਹਿਲਾਂ ਇਸ ਮਾਮਲੇ ‘ਚ ਮੁਲਜ਼ਮ ਡ੍ਰਾਈਵਰ ਨੂੰ ਕੁਝ ਹੀ ਦਿਨਾਂ ‘ਚ ਜਮਾਨਤ ਮਿਲ ਜਾਂਦੀ ਸੀ…ਪੁਰਾਣੇ ਕਾਨੂੰਨ ‘ਚ 2 ਸਾਲ ਦੀ ਸਜ਼ਾ ਸੀ।

LEAVE A REPLY

Please enter your comment!
Please enter your name here