Wednesday, October 21, 2026
Home Hoshiarpur ਸਿਹਤ ਵਿਭਾਗ ਅਤੇ ਪੁਲਿਸ ਵੱਲੋ ਸਾਂਝੀ ਰੇਡ 100 ਬੋਰੇ ਸੱਕੀ ਅਤੇ ਨਾ...

ਸਿਹਤ ਵਿਭਾਗ ਅਤੇ ਪੁਲਿਸ ਵੱਲੋ ਸਾਂਝੀ ਰੇਡ 100 ਬੋਰੇ ਸੱਕੀ ਅਤੇ ਨਾ ਖਾਣ ਯੋਗ ਖੰਡ ਬਰਾਮਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਜਿਲਾ ਸਿਹਤ ਅਫਸਰ ਵੱਲੋ ਹੁਸ਼ਿਆਰਪੁਰ ਵਾਸੀਆ ਨੂੰ ਵਧੀਆ ਤੇ ਮਿਆਰੀ ਖਾਣ ਯੋਗ ਵਸਤੂਆ ਮੁਹਾਈਆ ਕਰਵਾਇਆ ਜਾਣਾ ਸੁਨਿਸਚਿਤ ਬਣਾਉਣਾਂ ਮੁਹਿਮ ਨੂੰ ਅੱਜ ਉਸ ਵੇਲੇ ਵੱਡਾ ਹੁਗੰਰਾ ਮਿਲਿਆ ਜਦੋ ਗੁੜ ਬਣਾਉਂਣ ਲਈ ਵਰਤੀ ਜਾਣ ਵਾਲੀ ਘਟੀਆ ਖੰਡ ਦੀ ਇਕ ਵੱਡੀ ਖੇਪ ਗੁੜ ਦੇ ਵੇਲਣੇ ਤੋ ਬਰਾਮਦ ਕੀਤੀ ਗਈ ਜਿਲਾ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਮੇਹਟੀਆਣਾ ਪੁਲਿਸ ਦੀ ਮੱਦਤ ਨਾਲ ਅਜਾਮ ਦਿੱਤਾ । ਇਸ ਰੇਡ ਦੋਰਾਨ 100 ਬੋਰੇ ਖੰਡ ਨਾ ਖਾਣ ਯੋਗ ਸ਼ੱਕੀ ਖੰਡ ਬਰਾਮਦ ਕਰਕੇ ਸੀਲ ਕਰ ਦਿੱਤੀ ਇਸ ਦੋਰਾਨ ਮੋਕੇ ਖੰਡ ਅਤੇ ਸੱਕਰ ਦੇ ਸੈਪਲ ਲਏ ਗਏ ਜੇਕਰ ਇਹ ਸੈਪਲ ਰਿਪੋਟ ਫੇਲ ਆਉਦੀ ਹੈ ਤੇ ਇਹ ਖੰਡ ਨਸ਼ਟ ਕਰਵਾ ਦਿੱਤੀ ਜਾਵੇਗੀ ।

Advertisements

ਇਸ ਮੋਕੇ ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਅੱਜ ਮੇਹਟੀਆਣਾ ਪੁਲਿਸ ਦੇ ਐਸ ਐਚ ਉ ਜਗਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਗੁਪਤ ਇਤਲਾਹ ਤੇ ਫਗਵਾੜਾ ਰੋਡ ਅਤੋਵਾਲ ਦੇ ਨਜਦੀਕ ਨੀਟੂ ਦੇ ਵੇਲਣੇ ਤੋ ਛਾਪਾ ਮਾਰ ਤੇ ਘਟੀਆ ਨਾ ਖਾਣ .ਯੋਗ ਘਟੀਆ ਸੱਕੀ ਖੰਡ ਦੀ ਇਕ ਟਰਾਲੀ ਬਰਾਮਦ ਕੀਤੀ ਜਿਸ ਵਿੱਚ 100 ਦੇ ਕਰੀਬ ਖੰਡ ਦੇ ਬੋਰੇ ਸਨ ਜੋ ਕਿ ਗੁਰ ਦੇ ਵਿੱਚ ਇਸਤੇਮਾਲ ਕੀਤੀ ਜਾਣੀ ਸੀ ਇਸ ਨੂੰ ਬਰਾਮਦ ਕਰ ਲਿਆ ਤੇ ਇਥੋ ਗੁੜ ਵਿੱਚ ਘਟੀਆ ਕਿਸਮ ਦਾ ਰੰਗ ਵੀ ਬਰਾਮਦ ਕੀਤਾ ਹੈ । ਇਸ ਮੋਕੇ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਹੁਣ ਤੇ ਗੰਨੇ ਵਿੱਚ ਪੂਰੀ ਮਿਠਾਸ ਹੈ ਤੇ ਜਨਵਰੀ ਮਹੀਨਾ ਸ਼ੁਰੂ ਹੋ ਚੁਕਾ ਤੇ ਇਹ ਪ੍ਰਵਾਸੀ ਲੋਕ ਫਿਰ ਵੀ ਗੁੜ ਵਿੱਚ ਖੰਡ ਪਾ ਕੇ ਬਣਾਈ ਜਾਦੇ ਹਨ ਤੇ ਲੋਕਾ ਨੂੰ ਘਟੀਆ ਰੰਗ ਪਾ ਕੇ ਗੁੜ ਨੂੰ ਜਹਿਰ ਦੇ ਰੂਪ ਵਿੱਚ ਵੇਚ ਰਹੇ ਹਨ । ਉਹਨਾਂ  ਲੋਕਾ ਨੂੰ ਅਪੀਲ ਕੀਤੀ ਕਿ ਉਹ ਗੁੜ ਲੈਣ ਵੇਲੇ ਚੰਗੀ ਤਰਾ ਦੇਖ ਕੇ ਲੈਣ ।

ਇਸ ਮੋਕੇ ਥਾਣ ਮੇਹਣੀਆਣਾ ਦੇ ਐਸ ਚ ਉ ਜਗਜੀਤ ਸਿੰਘ ਨੇ ਦੱਸਿਆ ਕਿ ਗੁਤ ਸੂਚਨ ਮਿਲੀ ਸੀ ਕਿ ਨੀਟੂ ਨਾ ਦਾ ਪ੍ਰਵਾਸੀ ਜੋ ਕਿ ਯੂ ਪੀ ਦਾ ਰਹਿਣ ਵਾਲਾ ਹੈ ਇਕ ਟਰਾਲੀ ਭਰ ਖੰਜ ਦੀ ਲੈ ਕਿ ਜਾ ਰਿਹਾ ਤੇ ਪੁਲਿਸ ਪਾਰਟੀ ਲੈ ਇਸ ਫੜ ਲਿਆ ਤੇ ਸਿਹਤ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਤੇ ਅਗਲੇਰੀ ਕਰਵੀ ਸ਼ੁਰੂ ਕਰ ਦਿੱਚਤੀ ਗਈ ਇਸ ਮੋਕੇ ਪੂ ਸੇਫਟੀ ਅਫਸਰ ਮੁਨੀਸ਼ ਸੋਡੀ ਨਰੇਸ਼ ਕੁਮਾਰ, ਮੀਡੀਆ ਵਿੰਗ ਤੇ ਗੁਰਵਿੰਦਰ ਸ਼ਾਨੇ, ਏ ਐਸ ਆਈ ਸੰਗਤ ਸਿੰਘ ਤਰਲੋਸਨ ਸਿੰਘ ਐਚ ਸੀ ਤੇ ਰਵੀ ਕੁਮਾਰ ਹਾਜਰ ਸਨ ।

LEAVE A REPLY

Please enter your comment!
Please enter your name here