Wednesday, October 21, 2026
Home Latest 17 ਸਾਲਾ ਨੌਜਵਾਨ ਦੀ ਜਲੰਧਰ ਦੇ ਲੈਦਰ ਕੰਪਲੈਕਸ ਤੋਂ ਮਿਲੀ ਲਾਸ਼

17 ਸਾਲਾ ਨੌਜਵਾਨ ਦੀ ਜਲੰਧਰ ਦੇ ਲੈਦਰ ਕੰਪਲੈਕਸ ਤੋਂ ਮਿਲੀ ਲਾਸ਼

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਵਿੱਚ ਲੈਦਰ ਕੰਪਲੈਕਸ ਨੇੜੇ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅੰਕੁਲ ਕੁਮਾਰ ਉਮਰ 17 ਸਾਲਾ ਵਾਸੀ ਜਲੰਧਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਰਾਹਗੀਰ ਨੇ ਲੈਦਰ ਕੰਪਲੈਕਸ ਦੇ ਗੰਦੇ ਨਾਲੇ ਕੋਲ ਇੱਕ ਲਾਸ਼ ਪਈ ਦੇਖੀ, ਲਾਸ਼ ਨੂੰ ਦੇਖ ਕੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਪੁਲਿਸ ਨੇ ਦੇਖਿਆ ਕਿ ਅੰਕੁਲ ਦੀ ਧੌਣ ਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤਾ ਗਿਆ ਸੀ।

Advertisements

ਫਿਲਹਾਲ ਸੀਆਈਏ ਸਟਾਫ਼ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਅੰਕੁਲ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here