Wednesday, October 21, 2026
Home Crime ਪੰਜਾਬ ਨੈਸ਼ਨਲ ਬੈਂਕ ਪਾਲਦੀ ‘ਚੋਂ ਚੋਰਾਂ ਨੇ ਚੋਰੀ ਕੀਤਾ ਡੀਵੀਆਰ ਅਤੇ ਕੈਸ਼,...

ਪੰਜਾਬ ਨੈਸ਼ਨਲ ਬੈਂਕ ਪਾਲਦੀ ‘ਚੋਂ ਚੋਰਾਂ ਨੇ ਚੋਰੀ ਕੀਤਾ ਡੀਵੀਆਰ ਅਤੇ ਕੈਸ਼, ਮਾਮਲਾ ਦਰਜ਼

ਮਾਹਿਲਪੁਰ/ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਦਿਨੋ-ਦਿਨ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ  ਹੈ। ਜਿੱਥੇ ਕਿ ਚੋਰਾਂ ਵੱਲੋਂ ਬੈਂਕ ਵਿੱਚੋਂ ਚੋਰੀ ਕੀਤੀ ਗਈ। ਇਸ ਸਬੰਧੀ ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਪੰਜਾਬ ਨੈਸ਼ਨਲ ਬੈਕ ਪਾਲਦੀ ਦੇ ਮੈਨੇਜਰ ਜੁਝਾਰ ਸਿੰਘ ਬੰਗਾ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬ ਨੈਸ਼ਨਲ ਬੈਂਕ ਪਾਲਦੀ ਦੀ ਪਿਛਲੀ ਦੀਵਾਰ ਪਾੜ ਦਿੱਤੀ ਅਤੇ ਬੈਂਕ ਦਾ ਡੀਵੀਆਰ ਚੋਰੀ ਕੀਤਾ ਅਤੇ ਕੈਸ਼ ਚੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਜਿਸ ਤੇ ਪੁਲਿਸ ਵੱਲੋਂ 380, 457, 511 ਭ/ਦ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

Advertisements

LEAVE A REPLY

Please enter your comment!
Please enter your name here