Sunday, October 11, 2026
Home Latest 27 ਸਾਲਾ ਨੌਜ਼ਵਾਨ ਦੀ ਇੰਗਲੈਡ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ...

27 ਸਾਲਾ ਨੌਜ਼ਵਾਨ ਦੀ ਇੰਗਲੈਡ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਰਾਏਕੋਟ ਦੇ ਪਿੰਡ ਤਾਜਪੁਰ ਦੇ ਨੌਜਵਾਨ ਦੀ ਇੰਗਲੈਡ ਦੇ ਸ਼ਹਿਰ ਲਿਸਟਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਪ੍ਰਦੀਪ ਸਿੰਘ ਖੰਗੂੜਾ ਉਮਰ 27 ਸਾਲਾ ਵਾਸੀ ਪਿੰਡ ਤਾਜਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਚੰਗੇ ਭਵਿੱਖ ਲਈ ਤੇ ਰੋਜ਼ੀ ਰੋਟੀ ਕਮਾਉਣ ਇੰਗਲੈਡ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

Advertisements

ਪ੍ਰਦੀਪ ਮਾਪਿਆ ਦਾ ਇੱਕਲੌਤਾ ਪੁੱਤਰ ਸੀ, ਉਸਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ। ਜਾਣਕਾਰੀ ਮੁਤਾਬਕ ਪ੍ਰਦੀਪ ਦੀ ਮਾਂ ਇੰਗਲੈਡ ਗਈ ਹੋਈ ਹੈ ਜੋ ਕਿ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਸੰਘਰਸ਼ ਕਰ ਰਹੀ ਹੈ।

LEAVE A REPLY

Please enter your comment!
Please enter your name here