ਹਿਮਾਚਲ ਪ੍ਰਦੇਸ਼ ਵਿੱਚ ਚੱੱਲਦੀ ਕਾਰ ਤੇ ਡਿੱਗਿਆ ਪੱਥਰ, 1 ਦੀ ਮੌਤ, 4 ਲੋਕ ਜ਼ਖਮੀ

ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਹਿਮਾਚਲ ਪ੍ਰਦੇਸ਼ ਵਿੱਚ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਚਲਦੀ ਕਾਰ ਤੇ ਪੱਥਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਹਾਦਸੇ ਦੌਰਾਨ 1 ਔਰਤ ਦੀ ਮੌਤ ਹੋ ਗਈ ਤੇ 4 ਲੋਕ ਜ਼ਖਮੀ ਹੋ ਗਏ। ਮ੍ਰਿਤਕ ਔਰਤ ਦੀ ਪਹਿਚਾਣ ਪ੍ਰੋਮਿਲਾ ਦੇਵੀ ਵਾਸੀ ਪਿੰਡ ਰੂੰਝ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਚਾਰ ਭੈਣਾਂ ਤੇ ਉਹਨਾਂ ਦਾ ਭਾਣਜਾ ਜੋ ਗੱਡੀ ਚਲਾ ਰਿਹਾ ਸੀ ਇਹ ਸਾਰੇ ਪੰਡੋਹ ਤੋਂ ਮੰਡੀ ਵੱਲ ਆ ਰਹੇ ਸਨ ਤਾਂ ਵਿ੍ਰੰਦਵਾਨੀ ਵਿੱਚ ਪਹਾੜੀ ਤੋਂ ਅਚਾਨਕ ਕਾਰ ਤੇ ਪੱਥਰ ਡਿੱਗ ਗਿਆ ਤੇ ਕਾਰ ਦਾ ਅਗਲਾ ਸ਼ੀਸ਼ਾ ਟੁੱਟ ਗਿਆ ਤੇ ਅੱਗੇ ਬੈਠੀ ਪ੍ਰੋਮਿਲਾ ਦੇ ਸਿਰ ਵਿੱਚ ਜਾ ਵੱਜਿਆ। ਜਿਸ ਕਾਰਨ ਪ੍ਰੋਮਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਦੀਆਂ ਭੈਣਾ ਤੇ ਭਾਣਜਾ ਗੰਭੀਰ ਜ਼ਖਮੀ ਹੋ ਗਏ।

LEAVE A REPLY

Please enter your comment!
Please enter your name here