Wednesday, October 14, 2026
Home National ਪਰਫਿਊਮ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਕਰੀਬ 20 ਮਜ਼ਦੂਰ ਫਸੇ, 2 ਮਜ਼ਦੂਰਾਂ...

ਪਰਫਿਊਮ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਕਰੀਬ 20 ਮਜ਼ਦੂਰ ਫਸੇ, 2 ਮਜ਼ਦੂਰਾਂ ਨੇ ਮਾਰੀ ਛਾਲ

ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਇੱਕ ਕਾਸਮੈਟਿਕ ਫੈਕਟਰੀ ਵਿੱਚ ਅਚਾਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਫੈਕਟਰੀ ਵਿੱਚ 15 ਤੋ 20 ਮਜ਼ਦੂਰ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਹ ਘਟਨਾ ਸੂਬੇ ਦੇ ਸਨਅਤੀ ਸ਼ਹਿਰ ਬੱਦੀ ਦੇ ਝੰਡਾਮਾਜਰੀ ‘ਚ ਵਾਪਰੀ।

Advertisements

ਫਿਲਹਾਲ ਅੱਗ ਲੱਗਣ ਦੇ ਕਾਰਣਾ ਦਾ ਪਤਾ ਲਗਾਇਆ ਜਾ ਰਿਹਾ ਹੈ। ਫਾਇਰ ਬਿ੍ਰਗੇਡ ਦੀਆ ਗੱਡੀਆ ਵੱਲੋ ਲਗਾਤਾਰ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਅਤੇ ਇਸਤੋ ਇਲਾਵਾ ਐਨਡੀਆਰਐਫ ਦੀਆ ਟੀਮਾ ਨੇ ਵੀ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਅੱਗ ਲੱਗਣ ਤੋਂ ਬਾਅਦ ਦੋ ਮਜ਼ਦੂਰਾਂ ਨੇ ਛੱਤ ਤੋਂ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ। ਛੱਤ ‘ਤੇ ਔਰਤ ਤੋਂ ਇਲਾਵਾ ਹੋਰ ਲੋਕ ਅੰਦਰ ਫਸੇ ਹੋਏ ਹਨ।

LEAVE A REPLY

Please enter your comment!
Please enter your name here