ਕਾਰ ਬੇਕਾਬੂ ਹੋਣ ਕਾਰਨ ਦਰੱਖਤ ਵਿੱਚ ਜਾ ਟਕਰਾਈ, 2 ਦੀ ਮੌਤ, 3 ਗੰਭੀਰ ਜ਼ਖਮੀ

ਮੋਹਾਲੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਸੈਕਟਰ-88/89 ਲਾਈਟ ਪੁਆਇੰਟ ਹੀਰੋ ਹੋਮਜ਼ ਨੇੜੇ ਸੜਕ ਹਾਦਸਾ ਵਾਪਰਿਆ ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਤੇ 3 ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਸਕਸ਼ਮ ਉਮਰ 22 ਸਾਲਾ ਅਤੇ ਰਿਧੀਆ ਸੇਠੀ ਉਮਰ 19 ਸਾਲਾ ਵਾਸੀ ਸਹਾਰਨਪੁਰ ਵਜੋਂ ਤੇ ਜ਼ਖਮੀਆਂ ਦੀ ਪਹਿਚਾਣ ਕ੍ਰਿਸ਼ਨ, ਕਪਿਲ ਅਤੇ ਰਸਿਕ ਗਰੋਵਰ ਵਾਸੀ ਸਹਾਰਨਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਕਸ਼ਮ ਕੁੱਝ ਦਿਨ ਪਹਿਲਾਂ ਸਹਾਰਨਪੁਰ ਤੋਂ ਮੋਹਾਲੀ ਆਪਣੇ ਦੋਸਤਾਂ ਨੂੰ ਮਿਲਣ ਆਇਆ ਸੀ, ਤੇ ਉਸਦੀ ਦੋਸਤ ਰਿਧੀਮਾ ਜੋ ਖਰੜ੍ਹ ਵਿੱਚ ਵਿੱਚ ਕੰਮ ਕਰਦੀ ਸੀ।

Advertisements

ਪੰਜੇ ਦੋਸਤ ਕਰੂਜ਼ ਕਾਰ ਵਿੱਚ ਜਾ ਰਹੇ ਸਨ ਤੇ ਅਚਾਨਕ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਉਹਨਾਂ ਦੀ ਕਾਰ ਦਰੱਖਤ ਨਾਲ ਟੱਕਰਾ ਗਈ ਅਤੇ ਅਗਲੀ ਸੀਟ ਤੇ ਬੈਠੇ ਸਕਸ਼ਮ ਅਤੇ ਰਿਧੀਮਾ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਮ੍ਰਿਤਕਾਂ ਦੀਆਂ ਲਾਸ਼ਾ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here