ਆਪਣੇ ਵਿਆਹ ਦਾ ਸਮਾਨ ਖਰੀਦਣ ਗਏ ਨੌਜ਼ਵਾਨ ਨਾਲ ਵਾਪਰਿਆ ਹਾਦਸਾ, 2 ਗੰਭੀਰ ਜ਼ਖਮੀ

ਫਾਜ਼ਿਲਕਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲਾਲਾਬਾਦ ਦੇ ਫਿਰੋਜ਼ਪੁਰ ਰੋਡ ਤੇ ਪਿੰਡ ਅਮੀਰ ਖਾਸ ਦੇ ਪੈਟਰੋਲ ਪੰਪ ਨਜ਼ਦੀਕ ਇੱਕ ਕਾਰ ਤੇ ਮੋਟਰਸਾਈਕਲ ਦੇ ਵਿਚਾਲੇ ਭਿਆਨਕ ਟੱਕਰ ਹੋਣ ਦੀ ਖਬਰ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਦੋਵੇ ਨੌਜ਼ਵਾਨ ਜਲਾਲਾਬਾਦ ਵਿਆਹ ਦਾ ਸਮਾਨ ਖਰੀਦਣ ਜਾ ਰਹੇ ਸਨ ਅਤੇ ਜਦੋ ਉਹ ਸਮਾਨ ਲੈ ਕੇ ਵਾਪਸ ਪਰਤ ਰਹੇ ਸਨ ਤਾਂ ਅਮੀਰ ਖਾਸ ਨੇੜਲੇ ਪੈਟਰੋਲ ਪੰਪ ਦੇ ਸਾਹਮਣੇ ਉਹਨਾਂ ਦੀ ਟੱਕਰ ਇੱਕ ਕਾਰ ਨਾਲ ਹੋ ਗਈ, ਤੇ ਦੋਵੇ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

Advertisements

ਜਾਣਕਾਰੀ ਮੁਤਾਬਕ ਉਹਨਾਂ ਵਿੱਚੋ ਇੱਕ ਵਿਅਕਤੀ ਦਾ ਕੁੱਝ ਹੀ ਦਿਨਾਂ ਬਾਅਦ ਵਿਆਹ ਸੀ, ਤੇ ਇਹ ਹਾਦਸਾ ਵਾਪਰ ਗਿਆ। ਦੋਵਾਂ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ, ਤੇ ਇੱਕ ਵਿਅਕਤੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here