
ਕਾਂਗੋ (ਦ ਸਟੈਲਰ ਨਿਊਜ਼), ਪਲਕ। ਕਿਨਸ਼ਾਸਾ ਵਿਚ ਇਕ ਪੈਰੀਫਿਰਲ ਕਮਿਊਨ ਕਿਮਬਨਸੇਕੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਟ੍ਰੈਫਿਕ ਦੌਰਾਨ ਕਰੀਬ 18 ਲੋਕਾਂ ਦੀ ਮੌਤ ਹੋ ਗਈ। ਕਿਮਬਨਸੇਕੇ ਦੇ ਮੇਅਰ ਜੀਨੋਟ ਕੈਨਨ ਮੁਤਾਬਕ ਨਦਜਿਲੀ ਹਵਾਈ ਅੱਡੇ ਤੋਂ ਆ ਰਹੇ ਇਕ ਡੰਪ ਨੇ ਮਿੰਨੀ ਬੱਸ ਨੂੰ ਟੱਕਰ ਮਾਰ ਦਿਤੀ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ।













