Wednesday, October 21, 2026
Home Crime ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ ਖ਼ਤਰਨਾਕ ਗੈਂਗਸਟਰ ਕਾਲਾ ਧਨੌਲਾ

ਪੁਲਿਸ ਐਨਕਾਊਂਟਰ ਵਿੱਚ ਮਾਰਿਆ ਗਿਆ ਖ਼ਤਰਨਾਕ ਗੈਂਗਸਟਰ ਕਾਲਾ ਧਨੌਲਾ

ਬਰਨਾਲਾ (ਦ ਸਟੈਲਰ ਨਿਊਜ਼), ਰਿਪੋਰਟ- ਹਰਪ੍ਰੀਤ ਛੰਨਾ । ਪੰਜਾਬ ਪੁਲਿਸ ਨੇ ਖਤਰਨਾਕ ਗੈਂਗਸਟਰ ਕਾਲਾ ਧਨੌਲਾ ਦਾ ਐਨਕਾਊਂਟਰ ਕਰ ਦਿੱਤਾ ਹੈ। ਐਨਕਾਊਂਟਰ ਦੌਰਾਨ ਕਾਲਾ ਧਨੌਲਾ ਮਾਰਿਆ ਗਿਆ ਹੈ। ਇਹ ਐਨਕਾਊਂਟਰ ਬਰਨਾਲਾ ਵਿੱਚ ਕੀਤਾ ਗਿਆ ਹੈ। ਦਰਅਸਲ ਏਜੀਟੀਐਫ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਏ ਕੈਟਾਗਿਰੀ ਦਾ ਮੋਸਟ ਵਾਂਟੇਡ ਗੈਂਗਸਟਰ ਕਾਲਾ ਧਨੌਲਾ ਇਸ ਇਲਾਕੇ ਵਿਚ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਕੀ ਫਿਰਾਕ ਵਿੱਚ ਹੈ। ਇਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਜਾਲ ਵਿਛਾ ਕੇ ਗੈਂਗਸਟਰ ਨੂੰ ਗਿ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੈਂਗਸਟਰ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਕਾਲਾ ਧਨੌਲਾ ਮਾਰਿਆ ਗਿਆ ਹੈ।

Advertisements

LEAVE A REPLY

Please enter your comment!
Please enter your name here