ਵਿਆਹ ਤੋਂ ਇਨਕਾਰ ਕਰਨ ਤੇ ਜੀਜੇ ਨੇ ਸਾਲੀ ਦਾ ਕੀਤਾ ਕਤਲ

ਮੋਗਾ (ਦ ਸਟੈਲਰ ਨਿਊਜ਼)। ਮੋਗਾ ਦੇ ਪਿੰਡ ਹਿੰਮਤਪੁਰਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਜੀਜੇ ਨੇ ਆਪਣੀ ਸਾਲੀ ਦਾ ਗਲਾ ਘੁੱਟ ਕੇ ਬੇਹਰਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਹਿਚਾਣ ਸ਼ਰਨਜੀਤ ਕੌਰ ਵਜੋਂ ਹੋਈ ਹੈ। ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਭੋਲਾ ਸਿੰਘ ਨੇ ਕੇਸ ਦਰਜ ਕਰਵਾਇਆ ਹੈ ਕਿ ਉਸ ਦੀ ਲੜਕੀ ਅਮਨ ਕੌਰ ਦਾ ਵਿਆਹ 2014 ਵਿੱਚ ਹਰਦੀਪ ਸਿੰਘ ਹਿੰਮਤਪੁਰਾ ਨਾਲ ਹੋਇਆ ਸੀ। ਉਸ ਦੀ ਦੂਜੀ ਧੀ ਸ਼ਰਨਜੀਤ ਕੌਰ ਕਾਫੀ ਸਮੇਂ ਤੋਂ ਉਸ ਦੇ ਨਾਲ ਰਹਿ ਰਹੀ ਸੀ। ਜਿਸ ਕਾਰਨ ਜੀਜਾ ਅਤੇ ਸਾਲੀ ਵਿਚਕਾਰ ਨਜਾਇਜ਼ ਸਬੰਧ ਬਣ ਗਏ।

Advertisements

ਹਰਦੀਪ ਸਿੰਘ ਆਪਣੀ ਸਾਲੀ ਸ਼ਰਨਜੀਤ ਕੌਰ ਨਾਲ ਵਿਆਹ ਕਰਵਾ ਕੇ ਉਸ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ ਪਰ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਸ਼ਰਨਜੀਤ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਇੰਨਾ ਹੀ ਨਹੀਂ ਆਰੋਪੀ ਨੇ ਆਪਣੇ ਸਹੁਰੇ ਭੈਣੀ ਵਾਹੀਆ ਬਰਨਾਲੇ ਵਿਖੇ ਮ੍ਰਿਤਕਾ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਸੀ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here