Monday, October 12, 2026
Home International ਡੌਂਕੀ ਲਗਾ ਕੇ ਮੈਕਸੀਕੋ ਜਾ ਰਹੇ ਪ੍ਰਵਾਸੀਆਂ ਦੀ ਪਲਟੀ ਕਿਸ਼ਤੀ, 8 ਲੋਕਾਂ...

ਡੌਂਕੀ ਲਗਾ ਕੇ ਮੈਕਸੀਕੋ ਜਾ ਰਹੇ ਪ੍ਰਵਾਸੀਆਂ ਦੀ ਪਲਟੀ ਕਿਸ਼ਤੀ, 8 ਲੋਕਾਂ ਦੀ ਮੌ-ਤ

ਮੈਕਸੀਕੋ (ਦ ਸਟੈਲਰ ਨਿਊਜ਼)। ਮੈਕਸੀਕੋ ਦੇ ਦੱਖਣੀ ਪ੍ਰਸ਼ਾਂਤ ਤੱਟ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਕਿਸ਼ਤੀ ਪਲਟ ਗਈ ਤੇ ਅੱਠ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਡੌਂਕੀ ਲਗਾ ਕੇ ਮੈਕਸੀਕੋ ਜਾ ਰਹੇ ਸਨ।ਮੁੱਢਲੀ ਜਾਂਚ ਦੇ ਆਧਾਰ ਤੇ ਅਜਿਹਾ ਲੱਗਦਾ ਹੈ ਕਿ ਮ੍ਰਿਤਕ ਏਸ਼ੀਆ ਦੇ ਰਹਿਣ ਵਾਲੇ ਸਨ। ਇਹ ਲਾਸ਼ਾਂ ਗੁਆਟੇਮਾਲਾ ਦੇ ਨਾਲ ਮੈਕਸੀਕੋ ਦੀ ਸਰਹੱਦ ਤੋਂ ਲਗਪਗ 250 ਮੀਲ ਪੂਰਬ ਵਿੱਚ ਪਲੇਆ ਵਿਸੇਂਟੇ ਸ਼ਹਿਰ ਦੇ ਇੱਕ ਬੀਚ ਦੇ ਨੇੜੇ ਮਿਲੀਆਂ ਹਨ।

Advertisements

ਕਿਸ਼ਤੀ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਇਲਾਕਾ ਮੈਕਸੀਕੋ ਪਾਰ ਕਰਨ ਵਾਲੇ ਪ੍ਰਵਾਸੀਆਂ ਲਈ ਅਮਰੀਕੀ ਸਰਹੱਦ ਤੱਕ ਪਹੁੰਚਣ ਦਾ ਮੁੱਖ ਰਸਤਾ ਹੈ। ਜ਼ਿਆਦਾਤਰ ਪ੍ਰਵਾਸੀ ਪੈਦਲ ਯਾਤਰਾ ਕਰਦੇ ਹਨ, ਪਰ ਕੁੱਝ ਮੈਕਸੀਕੋ ਦੇ ਅੰਦਰ ਇਮੀਗ੍ਰੇਸ਼ਨ ਚੌਕੀਆਂ ਤੋਂ ਬਚਣ ਲਈ ਸਮੁੰਦਰ ਦੁਆਰਾ ਯਾਤਰਾ ਕਰਨ ਦੀ ਚੋਣ ਕਰਦੇ ਹਨ ਅਤੇ ਦੁਰਘਟਨਾਵਾਂ ਦਾ ਸ਼ਿਕਾਰ ਹੁੰਦੇ ਹਨ।

LEAVE A REPLY

Please enter your comment!
Please enter your name here