ਨਵੀਂ ਦਿੱਲੀ (ਦ ਸਟੈਲਰ ਨਿਊਜ਼)। ਕੈਨੇਡਾ ਪੁਲਿਸ ਨੇ ਬਰੈਂਪਟਨ ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਨੂੰ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਪੰਜਾਬਣ ਮਾਂ ਨੂੰ ਉਸ ਦੇ ਦੋ ਪੁੱਤਾਂ ਅਤੇ ਉਨ੍ਹਾਂ ਦੇ ਦੋ ਦੋਸਤਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਹਿਚਾਣ ਮਾਂ ਨਰਿੰਦਰ ਨਾਗਰਾ (61 ਸਾਲਾ) ਉਸ ਦੇ ਮੁੰਡੇ ਰਵਨੀਤ ਨਾਗਰਾ (22 ਸਾਲ) ਤੇ ਨਵਦੀਪ ਨਾਗਰਾ (20 ਸਾਲ) ਵਜੋਂ ਹੋਈ ਹੈ। ਮਾਮਲੇ ਵਿੱਚ ਪੁਲਿਸ ਨੇ ਨਰਿੰਦਰ ਨਾਗਰਾ ਦੇ ਮੁੰਡਿਆਂ ਦੇ ਦੋਸਤ ਰਣਵੀਰ ਵੜੈਚ (20 ਸਾਲਾ) ਅਤੇ ਪਵਨੀਤ ਨੇਹਲ (21 ਸਾਲ) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਪੀਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਾਈਪਾ ਨੇ ਕਿਹਾ ਕਿ ਇਹ ਕਾਰਵਾਈ ਸਰਚ ਅਪ੍ਰੇਸ਼ਨ ਅਧੀਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਿਸ ਦੇ ਇੱਕ ਅਧਿਕਾਰੀ ਨੇ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਦੀ ਇੱਕ ਫਾਲੋ-ਅਪ ਜਾਂਚ ਤੋਂ ਬਾਅਦ, ਉਸ ਦੇ ਭਰਾ ਅਤੇ ਮਾਂ ਜੋ ਕਿ ਬਰੈਂਪਟਨ ਤੋਂ ਹਨ, ਉੱਤੇ ਅਣਅਧਿਕਾਰਤ ਹਥਿਆਰ ਰੱਖਣ, ਇੱਕ ਲੋਡਡ ਹਥਿਆਰ ਰੱਖਣ ਅਤੇ ਇੱਕ ਵਰਜਿਤ ਯੰਤਰ ਰੱਖਣ ਦੇ ਆਰੋਪ ਲਗਾਏ ਗਏ ਸਨ। ਪੁਲਿਸ ਨੇ ਇਨ੍ਹਾਂ ਪਾਸੋਂ 11 ਹਥਿਆਰ, 900 ਗੋਲਾ ਬਾਰੂਦ, 2 ਲੱਖ ਰੁਪਏ ਦੀ 200 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਾਗਰਾ ਪਰਿਵਾਰ ਤੇ ਪਹਿਲਾਂ ਹੀ ਕੈਨੇਡਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ 160 ਮਾਮਲੇ ਦਰਜ ਹਨ।