ਆਮ ਆਦਮੀ ਕਲੀਨਿਕ ਪਿੰਡ ਕਲੋਤਾ ਵਿਖੇ ਲੋਕਾਂ ਹੋ ਰਹੇ ਪਰੇਸ਼ਾਨ, 15 ਦਿਨਾਂ ਤੋਂ ਨਹੀਂ ਆ ਰਿਹਾ ਕੋਈ ਡਾਕਟਰ

ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਵਿਧਾਨਸਭਾ ਹਲਕਾ ਦਸੂਹਾ ਦੇ ਬਲਾਕ ਤਲਵਾੜਾ ਦੇ ਪਿੰਡ ਭੋਲ ਕਲੋਤਾ ਵਿਖੇ ਹਸਪਤਾਲ਼ ਜਾਣ ਦਾ ਸਬੱਬ ਬਣਿਆ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜੋ ਸਿਹਤ ਸਹੂਲਤਾਂ ਲਈ ਆਪਣੀ ਪਿੱਠ ਥਾਪੜੀ ਜਾ ਰਹੀ ਹੈ, ਉਸ ਦੀ ਪੋਲ ਹਲਕਾ ਦਸੂਹਾ ਦੇ ਪਿੰਡ ਭੋਲ ਕਲੋਤਾ ਵਾਸੀਆਂ ਨੇ ਖੋਲ੍ਹੀ ਅਤੇ ਦੱਸਿਆ ਕਿ ਇਸ ਹਸਪਤਾਲ਼ ਵਿੱਚ ਪਿੱਛਲੇ 15 ਦਿਨਾਂ ਤੋਂ ਨਾਂ ਹੀ ਕੋਈ ਡਾਕਟਰ ਆ ਰਿਹਾ ਹੈ ਅਤੇ ਅਗਰ ਕੋਈ ਇਕ ਡਾਕਟਰ ਹੈ ਉਹ ਵੀ ਪਿਛਲੇ ਦਿਨਾਂ ਤੋਂ ਛੁੱਟੀ ਤੇ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਜਿਸ ਦਾ ਮੌਕਾ ਮੈਂ ਆਪ ਖੁਦ ਪਿੰਡ ਵਾਸੀਆਂ ਨਾਲ ਜਾ ਕੇ ਹਸਪਤਾਲ਼ ਵਿਚ ਦੇਖਿਆ। ਮੈਂ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਨੂੰ ਇਹ ਅਪੀਲ ਕਰਦਾ ਹਾਂ ਕਿ ਸਾਡੇ ਹਲਕੇ ਦੇ ਇਸ ਹਸਪਤਾਲ ਨੂੰ ਪਕੇ ਤੌਰ ਤੇ ਡਾਕਟਰ ਦਿੱਤੇ ਜਾਣ, ਜਿੱਸ ਨਾਲ਼ ਇਸ ਹਸਪਤਾਲ ਦੇ ਨਾਲ ਲਗਦੇ ਪਿੰਡਾ ਦੇ ਲੋਕਾਂ ਨੂੰ ਇਸ ਦਾ ਲਾਭ ਹੋ ਸਕੇ ਅਤੇ ਲੋਕਾਂ ਦੀ ਪਰੇਸ਼ਾਨੀ ਦੂਰ ਹੋਵੇ।

Advertisements

 ਧੰਨਵਾਦ ਸਹਿਤ; 

ਸੰਨੀ ਰਾਜਪੂਤ ਸਾਬਕਾ ਪ੍ਰਧਾਨ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਦਸੂਹਾ

LEAVE A REPLY

Please enter your comment!
Please enter your name here