Saturday, October 24, 2026
Home International ਖੰਨਾ ਦੇ ਨੌਜ਼ਵਾਨ ਦੀ ਇਟਲੀ ਦੇ ਸੜਕ ਹਾਦਸੇ ਦੌਰਾਨ ਹੋਈ ਮੌਤ

ਖੰਨਾ ਦੇ ਨੌਜ਼ਵਾਨ ਦੀ ਇਟਲੀ ਦੇ ਸੜਕ ਹਾਦਸੇ ਦੌਰਾਨ ਹੋਈ ਮੌਤ

ਖੰਨਾ (ਦ ਸਟੈਲਰ ਨਿਊਜ਼)। ਖੰਨਾ ਦੇ ਨੌਜ਼ਵਾਨ ਦੀ ਇਟਲੀ ਦੇ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਕੁਲਵੰਤ ਸਿੰਘ ਉਮਰ 38 ਸਾਲਾ ਵਾਸੀ ਗੰਗੜ ਮਾਜਰਾ ਦੇ ਖੰਨਾ ਤੇ ਜ਼ਖਮੀ ਦੀ ਪਹਿਚਾਣ ਜਸਪ੍ਰੀਤ ਸਿੰਘ ਉਮਰ 22 ਸਾਲਾ ਵਾਸੀ ਪਿੰਡ ਹਰਲਾਲਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇ ਜਾਣੇ ਕੰਮ ਤੋਂ ਘਰ ਪਰਤ ਰਹੇ ਸਨ ਤਾਂ ਇਸ ਦੌਰਾਨ ਅਚਾਨਕ ਉਹਨਾਂ ਦੀ ਕਾਰ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਖੜ੍ਹੀ ਇੱਕ ਕਾਰ ਨਾਲ ਟਕਰਾ ਕੇ ਪਲਟੀਆਂ ਖਾਂਦੀ ਇੱਕ ਪੋਲ ਨਾਲ ਟਕਰਾ ਗਈ।

Advertisements

ਹਾਦਸੇ ਦੌਰਾਨ ਕੁਲਵੰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਜਸਪ੍ਰੀਤ ਗੰਭੀਰ ਜ਼ਖਮੀ ਹੋ ਗਿਆ। ਫਿਲਹਾਲ ਜਸਪ੍ਰੀਤ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਕੁਲਵੰਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here