Thursday, October 22, 2026
Home Latest ਪਬਜ਼ੀ ਗੇਮ ਖੇਡਣ ਤੋਂ ਮਾਂ ਨੇ ਰੋਕਿਆ ਤਾਂ 17 ਸਾਲਾਂ ਲੜਕੇ ਨੇ...

ਪਬਜ਼ੀ ਗੇਮ ਖੇਡਣ ਤੋਂ ਮਾਂ ਨੇ ਰੋਕਿਆ ਤਾਂ 17 ਸਾਲਾਂ ਲੜਕੇ ਨੇ ਪੱਖੇ ਨਾਲ ਲਟਕ ਕੇ ਕੀਤੀ ਖੁਦਕੁਸ਼ੀ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਮਾਡਲ ਟਾਊਨ ਵਿੱਚ ਪਬਜੀ ਗੇਮ ਖੇਡਣ ਤੋਂ ਰੋਕਣ ਤੇ 17 ਸਾਲਾਂ ਲੜਕੇ ਵੱਲੋਂ ਫਾਹਾ ਲੈ  ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਕਰਨਵੀਰ ਸਿੰਘ ਉਮਰ 17 ਸਾਲਾ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਰਾਮ ਚੰਦਰ ਨੇ ਦੱਸਿਆ ਕਿ ਉਹ ਇੱਕ ਪ੍ਰਈਵੇਟ ਕੰਪਨੀ ਵਿੱਚ ਸੀਨੀਅਰ ਲਾਈਨ ਮੈਨ ਅਫਸਰ ਹੈ ਤੇ ਉਸਦਾ ਲੜਕਾ ਸਵੇਰੇ ਮੋਬਾਇਲ ਵਿੱਚ ਪਬਜੀ ਗੇਮ ਖੇਡ ਰਿਹਾ ਸੀ ਤਾਂ ਉਸਦੀ ਪਤਨੀ ਨੇ ਉਸਨੂੰ ਗੇਮ ਖੇਡਣ ਤੋਂ ਰੋਕਿਆ ਤਾਂ ਉਹ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚੱਲ ਗਿਆ ਤੇ ਕਮਰੇ ਵਿੱਚ ਜਾ ਕੇ ਉਸਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

Advertisements

ਮੌਕੇ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਇਲਾਜ਼ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕਰਨ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here