Tuesday, October 20, 2026
Home Latest ਸ਼ੇਰਪੁਰ ਖੁਰਦ ਦੇ ਨੌਜ਼ਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ

ਸ਼ੇਰਪੁਰ ਖੁਰਦ ਦੇ ਨੌਜ਼ਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ

ਸ਼ੇਰਪੁਰ ਖੁਰਦ (ਦ ਸਟੈਲਰ ਨਿਊਜ਼)। ਸ਼ੇਰਪੁਰ ਖੁਰਦ ਦੇ ਨੌਜ਼ਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜ਼ਵਾਨ ਦੀ ਪਹਿਚਾਣ ਦਵਿੰਦਰ ਕੁਮਾਰ ਵਾਸੀ ਸ਼ੇਰਪੁਰ ਖੁਰਦ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਨਸ਼ੇ ਦਾ ਆਦੀ ਸੀ ਤੇ ਉਸਨੂੰ ਨਸ਼ਾ ਛੁਡਾਊ ਸੈਂਟਰ ਵਿੱਚ ਵੀ ਭੇਜਿਆ ਗਿਆ ਸੀ ਤੇ ਹੁਣ  ਵੀ ਉਸਦੀ ਦਵਾਈ ਚੱਲ ਰਹੀ ਸੀ। ਜਾਣਕਾਰੀ ਮੁਤਾਬਕ ਉਹ ਸਵੇਰੇ ਕੰਮ ਦਾ ਕਹਿ ਕੇ ਘਰੋਂ ਨਿਕਲਿਆ ਸੀ ਤੇ ਦੇਰ ਰਾਤ ਤੱਕ ਉਹ ਘਰ ਨਹੀ ਆਇਆ।

Advertisements

ਜਦੋਂ ਉਸਨੂੰ ਦੇਖਣ ਗਏ ਤਾਂ ਉਹ ਸੜਕ ਤੇ ਡਿੱਗੀਆ ਹੋਇਆ ਸੀ ਤੇ ਜਦੋਂ ਦੇਖਿਆ ਉਸਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਜਤਿੰਦਰ ਕੁਮਾਰ ਨੇ ਦੱਸਿਆ ਕਿ ਮੋਤੀ ਨਗਰ ਇਲਾਕੇ ਵਿੱਚ ਚਿੱਟਾ ਸ਼ਰੇਆਮ ਵਿੱਕਦਾ ਹੈ ਪਰ ਲੋਕ ਬੇਬੱਸ ਹਨ ਕਿਉਂਕਿ ਜਦੋਂ ਤੱਕ ਪੁਲਿਸ ਨਹੀਂ ਕੁੱਝ ਕਰ ਰਹੀ ਤਾਂ ਇਲਾਕਾ ਨਿਵਾਸੀਆਂ ਦਾ ਆਵਾਜ਼ ਚੁੱਕਣਾ ਖਤਰੇ ਤੋਂ ਖਾਲੀ ਨਹੀਂ। ਫਿਲਹਾਲ ਪੁਲਿਸ ਨੇ ਜਤਿੰਦਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

LEAVE A REPLY

Please enter your comment!
Please enter your name here