Wednesday, October 21, 2026
Home Latest ਕਪੂਰਥਲਾ ਵਿਖੇ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਜੀ ਦਾ ਜਯੰਤੀ ਸਮਾਗਮ ਮਨਾਇਆ ਗਿਆ 

ਕਪੂਰਥਲਾ ਵਿਖੇ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਜੀ ਦਾ ਜਯੰਤੀ ਸਮਾਗਮ ਮਨਾਇਆ ਗਿਆ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਡਾ. ਸ਼ਿਆਮਾ ਪਰਸਾਦ ਮੁਖਰਜੀ ਜੀ ਦਾ ਜਯੰਤੀ ਸਮਾਰੌਹ 6 ਜੁਲਾਈ ਨੂੰ ਭਾਰਤੀ ਜਨਤਾ ਪਾਰਟੀ ਜਿਲਾ ਕਪੂਰਥਲਾ ਅਤੇ ਬੁਧੀਜੀਵੀ ਸੈਲ ਬੀਜੇਪੀ ਜਿਲਾ ਕਪੂਰਥਲਾ ਵੱਲੋਂ ਆੜਤੀ ਐਸੌਸੀਏਸ਼ਨ ਭਵਨ ਨਵੀਂ ਦਾਣਾ ਮੰਡੀ ਕਪੂਰਥਲਾ ਵਿਖੇ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਸ.ਰਣਜੀਤ ਸਿੰਘ ਖੌਜੇਵਾਲ ਜਿਲਾ ਪ੍ਰਧਾਨ ਬੀਜੇਪੀ ਅਤੇ ਮੁੱਖ ਬੁਲਾਰੇ ਬੁਧੀਜੀਵੀ ਸੈਲ ਪੰਜਾਬ ਪ੍ਰਧਾਨ ਸੰਜੀਵ ਕੁਮਾਰ ਭਾਰਦਵਾਜ ਵਿਸ਼ੇਸ਼ ਤੌਰ ਤੇ ਹਾਜਰ ਹੌਏ। ਇਸ ਮੌਕੇ ਤੇ ਯਗ ਦਤ ਐਰੀ, ਅਸ਼ੌਕ ਗੁਪਤਾ, ਡਾ.ਅਨੁਰਾਗ ਸ਼ਰਮਾ ਸਹਿ ਸੰਯੌਜਕ ਬੁਧੀਜੀਵੀ ਸੈਲ ਪੰਜਾਬ, ਡਾ.ਬੀ ਬੀ ਸ਼ਰਮਾ ਜਿਲਾ ਪ੍ਰਧਾਨ ਬੁਧੀਜੀਵੀ ਸੈਲ ਕਪੂਰਥਲਾ, ਨੌਨਿਹਾਲ ਸਿੰਘ ਸੌਢੀ, ਅਜੇ ਧੀਰ ਨੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਜੀਵਨ ਅਤੇ ਕੁਰਬਾਨੀ ਤੇ ਚਾਨਣਾ ਪਾਇਆ।

Advertisements

ਇਸ ਮੌਕੇ ਤੇ ਡਾ.ਰਣਵੀਰ ਕੌਸ਼ਲ, ਸ਼ਾਮ ਸੁੰਦਰ ਅਗਰਵਾਲ, ਯਸ਼ ਮਹਾਜਨ, ਐਡਵੌਕੇਟ ਹੈਰੀ ਸ਼ਰਮਾਂ, ਮੰਡਲ ਇੱਕ ਪਰਧਾਨ ਕਮਲਜੀਤ ਪਰਭਾਕਰ, ਮੰਡਲ ਦੌ ਦੇ ਪ੍ਰਧਾਨ ਰਕੇਸ਼ ਗੁਪਤਾ, ਮੰਡਲ ਦੋਨਾਂ ਦੇ ਪ੍ਰਧਾਨ ਸਰਬਜੀਤ ਸਿੰਘ ਦਿਉਲ, ਪਵਨ ਧੀਰ, ਜਗਦੀਸ਼ ਸ਼ਰਮਾਂ, ਰੌਸ਼ਨ ਸਭਰਵਾਲ, ਅਸ਼ੌਕ ਮਾਹਲਾ ਅਸ਼ਵਨੀ ਤੁਲੀ, ਆੜਤੀਆ ਸੈਲ ਦੇ ਜਿਲਾ ਕਨਵੀਨਲ ਰਕੇਸ਼ ਸ਼ਰਮਾਂ ਵਪਾਰ ਮੰਡਲ ਤੋ ਬੌਬੀ ਮਲਹੌਤਰਾਂ, ਨਿਰਮਲ ਨਾਹਰ, ਲੱਕੀ ਸਰਪੰਚ, ਸੰਨੀ ਬੈਂਸ, ਸਾਬੀ ਲੰਕੇਸ਼, ਕਪਿਲ ਧੀਰ, ਡਾ.ਗੁਰਮੇਲ ਸਿੰਘ, ਰਮਨ ਭਾਰਦਵਾਜ, ਨਰੇਸ਼ ਮਹਾਜਨ, ਹਰਬਿੰਦਰ, ਅੰਤਮ ਖੌਸਲਾ, ਜਸ਼ਨਦੀਪ ਸਿੰਘ, ਸਰਬਜੀਤ ਬੰਟੀ, ਸੁਨੀਲ ਸ਼ਰਮਾ, ਸੁਨੀਲ ਅਰੌੜਾ, ਰਵਿੰਦਰ ਸ਼ਰਮਾ, ਡਾ.ਅਮਰਨਾਥ, ਐਡਵੌਕੇਟ ਐਮਆਰ ਕਾਲੀਆ, ਪਵਨ ਸ਼ਰਮਾ, ਨਰੇਸ਼ ਅਗਰਵਾਲ ਆਦਿ ਹਾਜਰ ਸਨ। ਪ੍ਰੋਗਰਾਮ ਤੋ ਬਾਅਦ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਕੁੱਝ ਥਾਂਵਾਂ ਤੇ ਬੂਟੇ ਵੀ ਲਗਾਏ ਗਏ।

LEAVE A REPLY

Please enter your comment!
Please enter your name here