Sunday, October 18, 2026
Home Latest ਅਮਰੀਕਾ ਤੋਂ ਵਿਆਹ ਕਰਵਾਉਣ ਆਏ ਲੜਕੇ ਦੀ ਜੈ ਮਾਲਾ ਦੌਰਾਨ ਦਿਲ ਦਾ...

ਅਮਰੀਕਾ ਤੋਂ ਵਿਆਹ ਕਰਵਾਉਣ ਆਏ ਲੜਕੇ ਦੀ ਜੈ ਮਾਲਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਨਵਾਂਸ਼ਹਿਰ (ਦ ਸਟੈਲਰ ਨਿਊਜ਼)। ਨਵਾਂਸ਼ਹਿਰ ਦੇ ਪਿੰਡ ਬੰਗਾ ਵਿਖੇ ਚੱਲਦੇ ਵਿਆਹ ਸਮਾਗਮ ਵਿੱਚ ਲਾੜੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਵਿਪਨ ਕੁਮਾਰ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 2012 ਵਿੱਚ ਅਮਰੀਕਾ ਗਿਆ ਸੀ ਅਤੇ ਉਹ ਪੀ.ਆਰ ਹੋ ਕੇ ਵਿਆਹ ਕਰਾਉਣ ਲਈ ਆਪਣੇ ਮਾਤਾ-ਪਿਤਾ ਨਾਲ ਪੰਜਾਬ ਵਾਪਸ ਆਇਆ ਸੀ ਤੇ ਜਦੋਂ ਵਿਆਹ ਦੀਆਂ ਰਸਮਾਂ ਹੋ ਰਹੀਆਂ ਸਨ ਤਾਂ ਜੈ ਮਾਲਾ ਦੀ ਰਸਮ ਸਮੇਂ ਜਿਵੇਂ ਹੀ ਲੜਕੀ ਨੇ ਉਸਦੇ ਗਲ਼ ਵਿੱਚ ਹਾਰ ਪਾਇਆ ਤੇ ਤਸਵੀਰ ਕਰਵਾਉਣ ਲੱਗਾ ਤਾਂ ਉਹ ਸਟੇਜ ਤੇ ਡਿੱਗ ਗਿਆ ਤੇ ਉਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਲਾਜ਼ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ।

LEAVE A REPLY

Please enter your comment!
Please enter your name here