Monday, October 19, 2026
Home Latest ਫਾਜ਼ਿਲਕਾ ਜ਼ਿਲੇ ਦੇ ਸਕੂਲਾਂ ਵਿੱਚ ਸ਼ੁਰੂ ਹੋਵੇਗਾ ਸਕੁਲ ਹੈਲਥ ਵੇਲ ਨੇਸ ਪ੍ਰੋਗਰਾਮ

ਫਾਜ਼ਿਲਕਾ ਜ਼ਿਲੇ ਦੇ ਸਕੂਲਾਂ ਵਿੱਚ ਸ਼ੁਰੂ ਹੋਵੇਗਾ ਸਕੁਲ ਹੈਲਥ ਵੇਲ ਨੇਸ ਪ੍ਰੋਗਰਾਮ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਸਕੂਲੀ ਬੱਚਿਆਂ ਦੀ ਸਿਹਤ ਲਈ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਨੂੰ ਪੰਜਾਬ ਦੇ 5 ਜਿਲਿਆਂ ਵਿੱਚ ਫ਼ਾਜ਼ਿਲਕਾ ਜਿਲਾ ਵੀ ਸ਼ਾਮਿਲ ਹੈ। ਇਸ ਲਈ ਸਿਹਤ ਵਿਭਾਗ ਫ਼ਾਜ਼ਿਲਕਾ ਵਲੋ ਸਕੂਲੀ ਅਧਿਆਪਕ ਅਤੇ ਸਕੂਲ ਹੈਲਥ ਪ੍ਰੋਗਰਾਮ ਵਿੱਚ ਡਾਕਟਰ ਨੂੰ 4 ਦਿਨਾਂ ਦੀ ਵਿਸੇਸ਼ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਜਿਸ ਦੇ ਖਤਮ ਹੋਣ ਤੋ ਬਾਦ ਸਿਵਿਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਨੇ ਪ੍ਰਤੀਭਾਗੀ ਡਾਕਟਰ ਨੂੰ ਸਰਟੀਫਿਕੇਟ ਦਿਤੇ ਅਤੇ ਕਿਹਾ ਕਿ ਵਿਭਾਗ ਵਲੋ ਪਹਿਲਾ ਹੀ ਰਾਸ਼ਟਰੀ ਬਾਲ ਸਵਸਥ ਪ੍ਰੋਗਰਾਮ ਚੱਲ ਰਿਹਾ ਹੈ ਜਿਸ ਵਿੱਚ ਸਕੁਲ ਹੈਲਥ ਟੀਮ ਵਲੋ ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ।

Advertisements

ਉਹਨਾਂ ਦੱਸਿਆ ਕਿ ਹੁਣ ਇਸ ਨਾਲ ਵਿਭਾਗ ਵਲੋ ਕੰਮ ਡਿਜਿਟਲ ਰੁਪ ਵਿਚ ਕੀਤਾ ਜਾਵੇਗਾ ਜਿਸ ਵਿਚ ਇਕ ਐਪ ਰਾਹੀਂ ਰੋਜ ਦਾ ਡਾਟਾ ਨੋਟ ਕੀਤਾ ਜਾਵੇਗਾ ਜਿਸ ਲਈ ਸਕੂਲੀ ਅਧਿਆਪਕ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪ੍ਰੋਗਰਾਮ ਦਾ ਉਦੇਸ਼ ਸਕੂਲਾਂ ਵਿਚ ਸਿਹਤ ਸੰਭਾਲ ਦੇ ਸੱਭਿਆਚਾਰ ਨੂੰ ਪ੍ਰੋਮੋਟ ਕਰਨਾ ਹੈ। ਇਸ ਦੋਰਾਨ ਸਾਰੇ ਜ਼ਿਲੇ ਦੇ ਸਕੁਲ ਹੈਲਥ ਪ੍ਰੋਗਰਾਮ ਦੇ ਡਾਕਟਰ, ਡੀ ਪੀ ਐਮ ਰਾਜੇਸ਼ ਸਕੁਲ ਹੈਲਥ ਪ੍ਰੋਗਰਾਮ ਦੇ ਡੀਲਿੰਗ  ਬਲਜੀਤ ਤੇ ਆਕਾਸ਼ ਹਾਜਰ ਸੀ।

LEAVE A REPLY

Please enter your comment!
Please enter your name here