
ਚੰਡੀਗੜ੍ਹ (ਦ ਸਟੈਲਰ ਨਿਊਜ਼)। ਕੈਨੇਡਾ ਵਿਚ ਹੋਏ ਦਰਦਨਾਕ ਹਾਦਸੇ ਵਿੱਚ 3 ਪੰਜਾਬੀਆਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਇਹ ਤਿੰਨੇ ਕੈਨੇਡਾ ਪੜ੍ਹਨ ਗਏ ਸਨ। ਮ੍ਰਿਤਕਾਂ ਵਿਚ ਜਿਲ੍ਹਾ ਲੁਧਿਆਣਾ ਦੀ ਸਬ-ਤਹਸੀਲ ਮਲੌਦ ਦੇ ਪਿੰਡ ਬੁਰਕੜਾ ਦੇ ਦੋ ਸਕੇ ਭੈਣ-ਭਰਾ ਅਤੇ ਇੱਕ ਦੋਸਤ ਸ਼ਾਮਲ ਹਨ। ਮ੍ਰਿਤਕਾਂ ਦੀ ਪਹਿਚਾਣ ਹਰਮਨ ਸੋਮਲ ਤੇ ਉਸ ਦਾ ਭਰਾ ਨਵਜੋਤ ਸੋਮਲ ਅਤੇ ਰੇਸ਼ਮ ਸਮਾਣਾ ਵਜੋਂ ਹੋਈ ਹੈ। ਹਾਈਵੇਅ ਉੱਤੇ ਟਾਇਰ ਫਟਣ ਨਾਲ ਗੱਡੀ ਬੇਕਾਬੂ ਹੋ ਜਾਣ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਾਦਸੇ ਵਿੱਚ ਤਿੰਨੇ ਜਣੇ ਗੱਡੀ ਵਿੱਚੋਂ ਬਾਹਰ ਡਿੱਗ ਗਏ ਸਨ ਜਿਸ ਕਾਰਨ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।












