Monday, November 2, 2026
Home Latest ਨਰੇਸ਼ ਪੰਡਿਤ ਨੇ ਲੋਕਾਂ ਨੂੰ ਆਪਸੀ ਪਿਆਰ, ਭਾਈਚਾਰਾ ਤੇ ਮਿਲਵਰਤਨ ਦਾ ਦਿੱਤਾ...

ਨਰੇਸ਼ ਪੰਡਿਤ ਨੇ ਲੋਕਾਂ ਨੂੰ ਆਪਸੀ ਪਿਆਰ, ਭਾਈਚਾਰਾ ਤੇ ਮਿਲਵਰਤਨ ਦਾ ਦਿੱਤਾ ਸੁਨੇਹਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸ਼ੀਤਲਾ ਮਾਤਾ ਮੰਦਰ ਕਮੇਟੀ ਜਲੋਖਾਨਾ ਵੱਲੋਂ ਮਾਂ ਭਗਵਤੀ ਦੇ ਕਰਵਾਏ ਗਏ 78 ਵੇਂ ਵਿਸ਼ਾਲ ਜਾਗਰਣ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਦੀ ਅਗਵਾਈ ਹੇਠ ਹਾਜ਼ਰੀ ਲਗਵਾਈ। ਇਸ ਮੌਕੇ ਨਰੇਸ਼ ਪੰਡਿਤ ਨੇ ਮਾਤਾ ਰਾਣੀ ਜੀ ਦਾ ਆਸ਼ਿਰਵਾਦ ਲੈਂਦਿਆ ਸ਼ਹਿਰ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਮਾਂ ਭਗਵਤੀ ਦੇ ਚਰਨਾਂ ਚ ਅਰਦਾਸ ਵੀ ਕੀਤੀ।ਇਸ ਮੌਕੇ ਤੇ ਸ਼ੀਤਲਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਪਵਨ ਧੀਰ ਤੇ ਸੇਵਾਦਾਰ ਦੀਪਕ ਬਜਾਜ ਦੇ ਵਲੋਂ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਆਗੂਆਂ ਨੂੰ ਮਾਤਾ ਰਾਣੀ ਦੀ ਚੁਨਰੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਨਰੇਸ਼ ਪੰਡਿਤ ਨੇ ਸ਼ੀਤਲਾ ਮਾਤਾ ਮੰਦਰ ਕਮੇਟੀ ਜਲੋਖਾਨਾ ਵਲੋਂ ਲੋਕਾਂ ਨੂੰ ਧਰਮ ਦੇ ਮਾਰਗ ਨਾਲ ਜੋੜਨ ਲਈ ਸਮੇ-ਸਮੇ ਤੇ ਕਰਵਾਏ ਜਾਂਦੇ ਧਾਰਮਿਕ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਸੱਚ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ।

Advertisements

ਨਰੇਸ਼ ਪੰਡਿਤ ਨੇ ਲੋਕਾਂ ਨੂੰ ਆਪਸੀ ਪਿਆਰ,ਭਾਈਚਾਰਾ ਅਤੇ ਮਿਲਵਰਤਨ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਦੇਸ਼, ਪੰਜਾਬ ਤੇ ਜ਼ਿਲ੍ਹੇ ਦੇ ਲੋਕਾਂ ਤੇ ਰਾਣੀ ਦੀ ਵਿਸ਼ੇਸ਼ ਕ੍ਰਿਪਾ ਬਣੀ ਰਹੇ ਤੇ ਲੋਕ ਆਪਸ ਵਿਚ ਮਿਲਜੁਲ ਕੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਨ।ਇਸ ਮੌਕੇ ਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਭਾਰੀ ਰਾਜਕੁਮਾਰ ਅਰੋੜਾ, ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ, ਸ਼ਹਿਰੀ ਪ੍ਰਧਾਨ ਮੋਹਿਤ ਜੱਸਲ, ਸ਼ਹਿਰੀ ਉਪ ਪ੍ਰਧਾਨ ਵਿਜੈ ਗਰੋਵਰ, ਪ੍ਰਵਾਸੀ ਵਿੰਗ ਦੇ ਲਾਲ ਬਾਬੂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here