Friday, October 23, 2026
Home Hoshiarpur ਉਪਦੇਸ਼ ਮਦਨ ਪ੍ਰਧਾਨ ਰੋਟਰੀ ਕਲੱਬ ਵੱਲੋਂ ਸਾਂਝੀ ਰਸੋਈ ਨੂੰ 5100/- ਕੀਤੇ ਦਾਨ

ਉਪਦੇਸ਼ ਮਦਨ ਪ੍ਰਧਾਨ ਰੋਟਰੀ ਕਲੱਬ ਵੱਲੋਂ ਸਾਂਝੀ ਰਸੋਈ ਨੂੰ 5100/- ਕੀਤੇ ਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰੋਜੈਕਟ ਮਾਣਯੋਗ ਕੋਮਲ ਮਿੱਤਲ, ਆਈ.ਏ.ਐੱਸ; ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਦੀ ਰਹਿਣੁਮਈ ਅਤੇ ਯੋਗ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ। ਜਿਸਦਾ ਰੋਜਾਨਾ 450 ਤੋਂ 500 ਗਰੀਬ/ਲੋੜਵੰਦ/ਬੇਘਰੇ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ। ਮੰਗੇਸ਼ ਸੂਦ, ਸਕੱਤਰ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਉਪਦੇਸ਼ ਮਦਨ ਪ੍ਰਧਾਨ ਰੋਟਰੀ ਕਲੱਬ, ਹੁਸ਼ਿਆਰਪੁਰ ਉੱਤਰੀ ਵੱਲੋਂ ਆਪਣੀ ਪਤਨੀ ਸ਼ੱਸ਼ੀ ਮਦਨ ਦੇ ਜਨਮਦਿਨ ਮੌਕੇ ਤੇ 5,000/- ਰੁਪਏ ਦੀ ਰਕਮ ਦਾਨ ਵਜੋਂ ਮੁਹੱਈਆ ਕੀਤੀ ਗਈ ਹੈ। ਇਸ ਮੌਕੇ ਤੇ ਕਲੱਬ ਮੈਂਬਰ ਭਰਤ ਗੰਡੋਤਰਾ ਪਤਨੀ ਅੰਨੂ ਗੰਡੋਤਰਾ, ਸਕੱਤਰ ਕੇ.ਡੀ. ਸ਼ੇਰੋਏ, ਆਰ.ਟੀ.ਡੀ. ਵਿਜੇ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਕੁਮੁਦ, ਪਿਛਲੇ ਪ੍ਰੈਜੀਡੈਂਟ ਐਸ ਐਸ ਚਾਵਲਾ, ਅਨਿਲ ਮਹਾਜਨ, ਪੀ ਪੀ ਸੋਹਲ, ਬਲਵਿੰਦਰ ਸੈਣੀ, ਜਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਰਾਜੀਵ ਬਜਾਜ, ਰਾਕੇਸ਼ ਕਪਿਲਾ, ਵਿਨੋਦ ਓਹਰੀ, ਕੁਲਦੀਪ ਕੋਹਲੀ ਅਤੇ ਸਰਬਜੀਤ, ਲੇਖਾਕਾਰ, ਜਿਲ੍ਹਾ ਰੈੱਡ ਕਰਾਸ ਸੁਸਾਇਟੀ ਵੀ ਮੌਜੂਦ ਰਹੇ।

Advertisements

ਇਸ ਮੌਕੇ ਤੇ ਸੂਦ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਲ੍ਹਾ ਰੈੱਡ ਕਰਾਸ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਜਿਲ੍ਹੇ ਦੇ ਦਾਨੀ ਸੱਜਣਾ/ਸਮਾਜ ਸੇਵਕਾਂ ਵੱਲੋਂ ਦਾਨ ਵਜੋਂ ਮੁਹੱਈਆ ਕੀਤੇ ਜਾ ਰਹੇ ਫੰਡਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ। ਜਿਹਨਾਂ ਵੱਲੋਂ ਜਿੱਥੇ ਬੁੱਕ-ਏ-ਡੇਅ ਸਕੀਮ ਅਧੀਨ ਆਪਣੇ ਪਰਿਵਾਰਿਕ ਮੈਂਬਰਾਂ ਦੇ ਜਨਮ ਦਿਨ, ਵਿਆਹ/ਸ਼ਾਦੀ ਵਰ੍ਹੇਗੰਢ ਅਤੇ ਯਾਦਾਂ ਨਾਲ ਸਬੰਧਤ ਦਿਨ ਸਾਂਝੀ ਰਸੋਈ, ਹੁਸ਼ਿਆਰਪੁਰ ਵਿਖੇ ਮਨਾਉਣ ਸਬੰਧੀ ਲਗਾਤਾਰ ਵਿੱਤੀ ਸਹਾਇਤਾ ਮੁਹੱਈਆ ਕਰਨ ਦੇ ਨਾਲ ਰਾਸ਼ਨ ਸਮੱਗਰੀ ਦੀ ਸਹਾਇਤਾ ਵੀ ਮੁੱਹਈਆ ਕੀਤੀ ਜਾ ਰਹੀ ਹੈ। ਇਸ ਮੋਕੇ ਤੇ ਸੂਦ ਨੇ ਇਹ ਵੀ ਦੱਸਿਆ ਕਿ ਸਾਂਝੀ ਰਸੋਈ ਲੋੜਵੰਦ/ਗਰੀਬ/ਬੇਘਰੇ ਵਿਅਕਤੀਆਂ ਦੀ ਸਹਾਇਤਾ ਲਈ ਇਹ ਬਹੁਤ ਹੀ ਲਾਭਦਾਇਕ ਪ੍ਰੋਜੈਕਟ ਹੈ। ਇਸ ਲਈ ਇਸ ਪ੍ਰੋਜੈਕਟ ਨੂੰ ਲਗਾਤਾਰ ਚਾਲੂ ਰੱਖਣ ਲਈ ਜਿਲ੍ਹਾ ਹੁਸ਼ਿਆਰਪੁਰ ਦੇ ਦਾਨੀ ਸੱਜਣਾ/ ਸਮਾਜ ਸੇਵਕਾਂ ਨੂੰ ਪੂਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਇਹ ਪ੍ਰੋਜੈਕਟ ਦੀ ਸਫਲਤਾ ਲਈ ਉਹ ਆਪਣਾ ਵੱਡਮੁੱਲਾ ਸਹਿਯੋਗ ਮੁਹੱਇਆ ਕਰਨ ਦੀ ਕਿਰਪਾਲਤਾ ਕਰਨ।

LEAVE A REPLY

Please enter your comment!
Please enter your name here