Friday, October 9, 2026
Home Latest ਵਿਦਿਆਰਥਣਾਂ ਨੇ ਪ੍ਰਸ਼ਾਸ਼ਨਿਕ ਤੇ ਸੈਨਾ ਅਧਿਕਾਰੀਆਂ ਦੇ ਰੱਖੜੀ ਬੰਨ੍ਹ ਕੇ ਉਹਨਾਂ ਦਾ...

ਵਿਦਿਆਰਥਣਾਂ ਨੇ ਪ੍ਰਸ਼ਾਸ਼ਨਿਕ ਤੇ ਸੈਨਾ ਅਧਿਕਾਰੀਆਂ ਦੇ ਰੱਖੜੀ ਬੰਨ੍ਹ ਕੇ ਉਹਨਾਂ ਦਾ ਧੰਨਵਾਦ ਕਰਨ ਦੀ ਕੀਤੀ ਇੱਕ ਅਨੋਖੀ ਪਹਿਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੱਖੜੀ ਦੇ ਪਵਿੱਤਰ ਤਿਉਹਾਰ ਦੇ ਉੱਤੇ ਸਥਾਨਕ ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੀਆਂ ਵਿਦਿਆਰਥਣਾਂ ਨੇ ਇੱਕ ਨਵੀਂ ਅਤੇ ਪ੍ਰੇਰਕ ਗਤੀਵਿਧੀ ਵਿੱਚ ਭਾਗ ਲਿਆ। ਉਹਨਾਂ ਨੇ ਖਟਕੜ ਕਲਾਂ ਦੇ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਅਤੇ ਅਧਿਕਾਰੀਆਂ, ਆਦਮਪੁਰ ਜਾ ਕੇ ਹਵਾਈ ਸੈਨਾ ਦੇ ਅਧਿਕਾਰੀਆਂ ਅਤੇ ਹੋਸ਼ਿਆਰਪੁਰ ਜ਼ਿਲ੍ਹੇ ਦੇ ਮਿੰਨੀ ਸੈਕਟਰੀਏਟ ਦੇ ਮੁੱਖ ਸਥਾਨਕ ਅਧਿਕਾਰੀਆਂ, ਐਸ. ਐਸ.ਪੀ ਸੁਰਿੰਦਰ ਲਾਂਬਾ, ਡੀ.ਸੀ. ਕੋਮਲ ਮਿੱਤਲ ਅਤੇ ਏ.ਡੀ.ਸੀ. ਰਾਹੁਲ ਚਾਬਾ ਨੂੰ ਰੱਖੜੀ ਬੰਨ੍ਹ ਕੇ ਆਦਰ, ਸ਼ੁਭਕਾਮਨਾਵਾਂ ਅਤੇ ਧੰਨਵਾਦ ਦਿੱਤਾ। ਪ੍ਰਿੰਸੀਪਲ ਸ਼ਰਤ ਕੁਮਾਰ ਸਿੰਘ ਜੀ ਨੇ ਦੱਸਿਆ ਕਿ ਸਕੂਲ ਦੀ ਹੈੱਡ ਮਿਸਟਰੈਸ ਜਸਜੀਤ ਮੁੰਡੀ ਦੇ ਮਾਰਗਦਰਸ਼ਨ ਦੇ ਵਿੱਚ ਵਿਦਿਆਰਥਣਾਂ ਨੇ ਇਹ ਪਹਿਲ ਕੀਤੀ। ਇਸ ਗਤੀਵਿਧੀ ਦੇ ਵਿੱਚ ਹੈੱਡ ਮਿਸਟਰੈਸ ਜਸਜੀਤ ਮੁੰਡੀ ਵੀ ਵਿਦਿਆਰਥਣਾਂ ਦੇ ਨਾਲ ਰਹੀ। ਇਸ ਮੌਕੇ ਤੇ ਵਿਦਿਆਰਥਣਾਂ ਨੇ ਦੇਸ਼ ਅਤੇ ਸਮਾਜ ਦੀ ਸੇਵਾ ਦੇ ਲਈ ਇਹਨਾਂ ਜਵਾਨਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਜਵਾਨਾਂ ਨੂੰ ਸ਼ੁੱਭਕਾਮਨਾਵਾਂ ਦੇ ਕੇ ਉਹਨਾਂ ਦੀ ਪ੍ਰਸੰਸਾ ਕੀਤੀ।

Advertisements

ਇਸ ਯਤਨ ਨੇ ਨਾ ਕੇਵਲ ਵਿਦਿਆਰਥਣਾਂ ਨੂੰ ਦੇਸ਼ ਭਗਤੀ ਦੀ ਭਾਵਨਾ ਅਤੇ ਸਨਮਾਨ ਦੇ ਨਾਲ ਜੋੜਿਆ, ਬਲਕਿ ਉਹਨਾਂ ਸਮਾਜ ਦੇ ਵਿੱਚ ਔਰਤਾਂ ਦੀ ਭੂਮਿਕਾ ਅਤੇ ਅਹਿਮਅਤ ਦੇ ਬਾਰੇ ਦੇ ਵਿੱਚ ਵੀ ਜਾਗਰੂਕ ਕੀਤਾ, ਨਾਲ਼ ਹੀ ਇਹ ਕੌਸ਼ਿਸ਼ ਦੇਸ਼ ਅਤੇ ਸਮਾਜ ਦੀ ਸੇਵਾ ਦੇ ਵਿੱਚ ਲੱਗੇ ਜਵਾਨਾਂ ਅਤੇ ਅਧਿਕਾਰੀਆਂ ਦੇ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਇੱਕ ਸੁੰਦਰ ਮੌਕਾ ਅਤੇ ਕਦਮ ਸੀ। ਸਕੂਲ ਦੇ ਵਿੱਚ ਨੰਨੇ-ਮੁੰਨੇ ਬੱਚਿਆਂ ਨੇ ਰੱਖੜੀ ਦੇ ਨਾਲ ਜੁੜੀਆਂ ਕਈ ਗਤੀਵਿਧੀਆਂ ਦੇ ਵਿੱਚ ਭਾਗ ਲਿਆ। ਜਿਸਦੇ ਵਿੱਚ ਉਹਨਾਂ ਆਪਣੀ ਅੀਧਆਪਕਾ ਦੀ ਅਗੁਵਾਈ ਦੇ ਵਿੱਚ ਜਮਾਤ ਦੇ ਵਿੱਚ ਰੀਬਨ ਅਤੇ ਰੰਗਦਾਰ ਚਮਕੀਲੇ ਕਾਗਜ਼ਾਂ ਨੂੰ ਸਜਾਕੇ ਰੱਖੜੀ ਬਣਾਈ ਅਤੇ ਵਿਦਿਆਰਥੀਆਂ ਨੂੰ ਬੰਨ੍ਹੀ, ਅਧਿਆਪਕਾਂ ਨੇ ਉਹਨਾਂ ਨੂੰ ਭਰਾ-ਭੈਣ ਦੇ ਰਿਸ਼ਤੇ ਦੀ ਡੂੰਘਾਈ ਦੱਸਦੇ ਹੋਏ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ਼ ਮਨਾਉਣ ਦੇ ਲਈ ਪ੍ਰੇਰਿਤ ਕੀਤਾ।

ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ.ਵਾਸਲ,ਚੇਅਰਮੈਨ ਸੰਜੀਵ ਵਾਸਲ ਅਤੇ ਸੀ.ਈ.ਓ. ਰਾਘਵ ਵਾਸਲ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਯਤਨਾਂ ਨਾਲ ਬੱਚਿਆਂ ਦਾ ਆਤਮ-ਬਲ ਵੱਧਦਾ ਹੈ, ਉਹਨਾਂ ਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮਿਲਕੇ ਉਹਨਾਂ ਦਾ ਧੰਨਵਾਦ ਕਰਨ ਅਤੇ ਉਹਨਾਂ ਤੋਂ ਕੁਝ ਸਿੱਖਣ ਦਾ ਮੌਕਾ ਮਿਲਦਾ ਹੈ। ਉਹਨਾਂ ਨੇ ਸਾਰਿਆਂ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

LEAVE A REPLY

Please enter your comment!
Please enter your name here