Saturday, October 10, 2026
Home Chandigarh ਹੁਣ ਪੰਜਾਬ ‘ਚ ਪੁਰਾਣੇ ਵਾਹਨਾਂ ਨੂੰ ਦੁਬਾਰਾ ਰਜਿਸਟਰ ਕਰਵਾਉਣ ਲਈ ਅਦਾ ਕਰਨਾ...

ਹੁਣ ਪੰਜਾਬ ‘ਚ ਪੁਰਾਣੇ ਵਾਹਨਾਂ ਨੂੰ ਦੁਬਾਰਾ ਰਜਿਸਟਰ ਕਰਵਾਉਣ ਲਈ ਅਦਾ ਕਰਨਾ ਪਵੇਗਾ Green Tax

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਪੁਰਾਣੇ ਨਿੱਜੀ ਵਾਹਨਾਂ ਅਤੇ ਵਪਾਰਕ ਵਾਹਨਾਂ ਦੇ ਮਾਲਕਾਂ ਨੂੰ ਹੁਣ ਸੂਬੇ ਦੀਆਂ ਸੜਕਾਂ ਤੇ ਵਾਹਨ ਚਲਾਉਣ ਲਈ ਗ੍ਰੀਨ ਟੈਕਸ ਅਦਾ ਕਰਨਾ ਪਵੇਗਾ। ਪੰਜਾਬ ਸਰਕਾਰ ਨੇ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਗ੍ਰੀਨ ਟੈਕਸ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੈਟਰੋਲ ਤੇ ਚੱਲਣ ਵਾਲੇ ਗੈਰ-ਵਪਾਰਕ ਦੋਪਹੀਆ ਵਾਹਨਾਂ ਤੇ 500 ਰੁਪਏ ਅਤੇ ਡੀਜ਼ਲ ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਤੇ 1000 ਰੁਪਏ ਸਾਲਾਨਾ ਗ੍ਰੀਨ ਟੈਕਸ ਲਗਾਇਆ ਜਾਵੇਗਾ।

Advertisements

ਇਸ ਦੇ ਨਾਲ ਹੀ 1500 ਸੀਸੀ ਇੰਜਣ ਵਾਲੇ ਚਾਰ ਪਹੀਆ ਗੈਰ-ਵਪਾਰਕ ਪੈਟਰੋਲ ਵਾਹਨਾਂ ਤੇ 3000 ਰੁਪਏ ਅਤੇ ਡੀਜ਼ਲ ਵਾਹਨਾਂ ਤੇ 4000 ਰੁਪਏ ਦਾ ਸਾਲਾਨਾ ਗ੍ਰੀਨ ਟੈਕਸ ਲਗਾਇਆ ਗਿਆ ਹੈ। 1500 ਸੀਸੀ ਤੋਂ ਵੱਧ ਪਾਵਰ ਵਾਲੇ ਪੈਟਰੋਲ ਵਾਹਨਾਂ ਤੇ 4000 ਰੁਪਏ ਸਾਲਾਨਾ ਅਤੇ ਡੀਜ਼ਲ ਵਾਹਨਾਂ ਤੇ 6000 ਰੁਪਏ ਸਾਲਾਨਾ ਦਾ ਗ੍ਰੀਨ ਟੈਕਸ ਲਗਾਇਆ ਗਿਆ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਕਮਰਸ਼ੀਅਲ ਵਾਹਨਾਂ ਤੇ ਗ੍ਰੀਨ ਟੈਕਸ ਲਗਾਉਣ ‘ਚ ਕੁਝ ਰਿਆਇਤਾਂ ਦਿੱਤੀਆਂ ਹਨ।

LEAVE A REPLY

Please enter your comment!
Please enter your name here