Tuesday, October 13, 2026
Home Latest ਕਾਂਗਰਸ ਦੇ ਸੰਸਦ ਮੈਂਬਰ ਵਸੰਤਰਾਓ ਚਵਾਨ ਦਾ ਹੋਇਆ ਦਿਹਾਂਤ

ਕਾਂਗਰਸ ਦੇ ਸੰਸਦ ਮੈਂਬਰ ਵਸੰਤਰਾਓ ਚਵਾਨ ਦਾ ਹੋਇਆ ਦਿਹਾਂਤ

ਮਹਾਰਾਸ਼ਟਰ (ਦ ਸਟੈਲਰ ਨਿਊਜ਼)। ਮਹਾਰਾਸ਼ਟਰ ਦੇ ਨਾਂਦੇੜ ਤੋਂ ਸੰਸਦ ਮੈਂਬਰ ਵਸੰਤਰਾਓ ਚਵਾਨ ਦਾ ਦਿਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਸੰਤਰਾਓ ਚਵਾਨ ਕਾਂਗਰਸ ਪਾਰਟੀ ਦੀ ਟਿਕਟ ਤੇ ਸੰਸਦ ਮੈਂਬਰ ਸਨ। ਦੱਸਿਆ ਜਾ ਰਿਹਾ ਹੈ ਕਿ ਵਸੰਤਰਾਓ ਚਵਾਨ ਨੂੰ ਲਿਵਰ ਇਨਫੈਕਸ਼ਨ ਕਾਰਨ ਨਾਂਦੇੜ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਕਿ ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਘੱਟ ਗਿਆ ਸੀ, ਜਿੱਥੇ ਕਿ ਸਵੇਰੇ 3 ਵਜੇ ਉਹਨਾਂ ਦਾ ਦੇਹਾਤ ਹੋ ਗਿਆ। ਜਾਣਕਾਰੀ ਮੁਤਾਬਕ ਵਸੰਤ ਚਵਾਨ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾਵੇਗਾ ਤੇ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Advertisements

ਅਸ਼ੋਕ ਚਵਾਨ, ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇਤੀਵਾਰ ਸਮੇਤ ਕਈ ਨੇਤਾਵਾਂ ਨੇ ਵਸੰਤ ਚਵਾਨ ਦੇ ਦੁਖਦਾਈ ਦੇਹਾਂਤ ਤੇ ਸ਼ਰਧਾਂਜਲੀ ਦਿੱਤੀ ਹੈ। ਵਸੰਤ ਚਵਾਨ ਮਹਾਰਾਸ਼ਟਰ ਦੇ ਮਰਾਠਵਾੜਾ ਦੇ ਇੱਕ ਪ੍ਰਮੁੱਖ ਕਾਂਗਰਸੀ ਨੇਤਾ ਸਨ।  ਵਸੰਤ ਚਵਾਨ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸੀਨੀਅਰ ਭਾਜਪਾ ਆਗੂ ਪ੍ਰਤਾਪਰਾਓ ਚਿਖਲੀਕਰ ਨੂੰ ਹਰਾਇਆ ਸੀ।

LEAVE A REPLY

Please enter your comment!
Please enter your name here