
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਦੀ 12ਵੀਂ ਜਮਾਤ ਦੀ ਵਿਦਿਆਰਥਣ ਅਤੇ ਹੈੱਡਗਰਲ ਅੰਸ਼ਿਕਾ ਸਿੰਘ ਨੇ ‘ਵਿਸਪਰਸ ਆਫ ਏਪੀਫੇਨੀ’ ਨਾਂ ਦੀ ਇੱਕ ਕਿਤਾਬ ਲਿਖੀ ਹੈ। ਇਸ ਕਿਤਾਬ ਦਾ ਅਧਿਕਾਰਤ ਰਿਲੀਜ਼ ਸਕੂਲ ਦੇ ਵਿਹੜੇ ਵਿੱਚ ਪੂਰੀ ਤਰ੍ਹਾਂ ਭਰੇ ਹੋਏ ਓਡੀਟੋਰੀਅਮ ਦੇ ਸਾਹਮਣੇ ਵਾਸਲ ਐਜੂਕੇਸ਼ਨ ਦੀ ਡਾਇਰੈਕਟਰ ਅਦਿੱਤੀ ਵਾਸਲ, ਪ੍ਰਿੰਸੀਪਲ ਸ਼ਰਤ ਕੁਮਾਰ ਸਿੰਘ, ਹੈੱਡਮਿਸਟਰੈਸ ਜਸਜੀਤ ਮੁੰਡੀ, ਵਿੰਗ ਹੈੱਡਸ ਅਤੇ ਅੰਸ਼ਿਕਾ ਦੇ ਅਧਿਆਪਕਾਂ ਦੁਆਰਾ ਕੀਤਾ ਗਿਆ।ਕਿਤਾਬ ਦਾ ਉਦਘਾਟਨ ਅਦਿੱਤੀ ਵਾਸਲ ਜੀ ਨੇ ਕੀਤਾ ਅਤੇ ਉਹ ਅੰਸ਼ਿਕਾ ਦੀ ਇਸ ਮਹਾਨ ਉੱਪਲਬਧੀ ਨਾਲ ਬਹੁਤ ਪ੍ਰਭਾਵਿਤ ਹੋਈ। ਵਾਸਲ ਨੇ ਅੰਸ਼ਿਕਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਅੰਸ਼ਿਕਾ ਦੇ ਕੋਲ਼ੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸਮਾਰੋਹ ਦੇ ਦੌਰਾਨ ਹੈੱਡਮਿਸਟਰੈਸ ਮੁੰਡੀ ਨੇ ਅੰਸ਼ਿਕਾ ਦਾ ਇੰਟਰਵਿਊ ਵੀ ਲਿਆ ਅਤੇ ਕਈ ਸਵਾਲ ਪੁੱਛੇ। ਜਿਹਨਾਂ ਦਾ ਅੰਸ਼ਿਕਾ ਨੇ ਬਿਲੁਕਲ ਸਹੀ ਉੱਤਰ ਦਿੱਤਾ। ਗੱਲਬਾਤ ਦੇ ਦੌਰਾਨ ਅੰਸ਼ਿਕਾ ਨੇ ਸਾਂਝਾ ਕੀਤਾ ਕਿ ਇਸ ਕਿਤਾਬ ਦੇ ਛੇ ਭਾਗ ਹਨ ਜੋ ਕਿ ਮੁੱਖ ਤੌਰ ਤੇ ਉਹਨਾਂ ਦੇ ਪਰਿਵਾਰ ਨਾਲ ਜੁੜੀਆਂ ਕਹਾਣੀਆਂ ਅਤੇ ਆਪਣੇ ਪਿਆਰਿਆਂ ਦੀਆਂ ਘਾਟਾਂ ਨੂੰ ਪੂਰਾ ਕਰਦੇ ਹਨ।

ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਦੀ ਮੌਤ ਸਭ ਤੋਂ ਅਸਹਿਣ ਯੋਗ ਸੀ ਅਤੇ ਜਦੋਂ ਜ਼ਿਆਦਾਤਰ ਲੋਕਾਂ ਨੂੰ ਲੱਗਿਆ ਕਿ ਉਹ ਇੱਕ ਛੋਟੀ ਬੱਚੀ ਹੋਣ ਕਾਰਨ ਇਸ ਦੁੱਖ ਤੋਂ ਪ੍ਰਭਾਵਿਤ ਨਹੀਂ ਹੋਵੇਗੀ ਤਾਂ ਇਸ ਤਰ੍ਹਾਂ ਨਹੀਂ ਸੀ। ਉਹਨਾਂ ਨੇ ਆਪਣੇ ਤਰੀਕੇ ਦੇ ਨਾਲ਼ ਉਹਨਾਂ ਦੀ ਮੌਤ ਦਾ ਸੋਗ ਮਨਾਇਆ।ਅੰਸ਼ਿਕਾ ਨੇ ਆਪਣੇ ਵੱਡੇ ਭਰਾ ਦੇ ਨਾਲ਼ ਆਪਣੇ ਰਿਸ਼ਤੇ ਦੇ ਬਾਰੇ ਦੇ ਵਿੱਚ ਵੀ ਸਾਂਝਾ ਕੀਤਾ ਅਤੇ ਭੈਣ-ਭਰਾ ਦੇ ਕੁਝ ਮਜ਼ੇਦਾਰ ਕਿੱਸੇ ਵੀ ਸੁਣਾਏ।ਅੰਸ਼ਿਕਾ ਨੇ ਇਹ ਵੀ ਕਿਹਾ ਕਿ ਕਿਤਾਬ ਦਾ ਸਿਰਲੇਖ ਵੀ ਧਿਆਨਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਤਹਿ ਕੀਤਾ ਗਿਆ ਸੀ। ਕਿਉਕਿ ਉਹ ਉਸ ਕਿਤਾਬ ਦਾ ਸਿਰਲੇਖ ਕੁਝ ਹੋਰ ਰੱਖਣਾ ਚਾਹੁੰਦੀ ਸੀ। ਅੰਸ਼ਿਕਾ ਦੀ ਇਹ ਕਿਤਾਬ ਐਮਾਜ਼ੋਨ ਦੀ ਵੈਬਸਾਈਟ ਤੇ ਵੀ ਮੌਜੂਦ ਹੈ।
ਅੰਸ਼ਿਕਾ ਨੇ ਇਹ ਕਿਹਾ ਕਿ ਉਹ ਕਿਤਾਬਾਂ ਲਿਖਣਾ ਜਾਰੀ ਰੱਖਣਾ ਚਾਹੁੰਦੀ ਹੈ ਕਿਉਂਕਿ ਇਹ ਉਸਦਾ ਜਨੂੰਨ ਬਣ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਅਤੇ ਅੰਸ਼ਿਕਾ ਦੇ ਪਿਤਾ, ਸ਼ਰਤ ਕੁਮਾਰ ਸਿੰਘ ਜੀ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਆਪਣੇ ਦੋਨਾਂ ਬੱਚਿਆਂ ਨੂੰ ਆਪਣੀਆਂ ਰੁਚੀਆਂ ਨੂੰ ਖੋਜਣ ਅਤੇ ਆਪਣੇ ਲਈ ਸਭ ਤੋਂ ਚੰਗਾ ਮੌਕਾ ਚੁਣਨ ਦੀ ਆਗਿਆ ਦਿੱਤੀ ਹੈ।ਉਹਨਾਂ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਇਮਾਨਦਾਰੀ ਦੇ ਨਾਲ਼ ਆਪਣੀਆਂ ਰੁਚੀਆਂ ਦਾ ਪਾਲਣ ਕਰਨ ਦੇ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਨਤੀਜਾ ਆਪਣੇ-ਆਪ ਮਿਲੂੰਗਾ। ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਅਤੇ ਸੀ.ਈ.ਓ. ਰਾਘਵ ਵਾਸਲ ਜੀ ਨੇ ਵੀ ਅੰਸ਼ਿਕਾ ਨੂੰ ਉਸ ਦੀ ਇਸ ਮਹਾਨ ਉੱਪਲਬਧੀ ਦੇ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਉੱਪਲਬਧੀਆਂ ਬਾਕੀ ਵਿਦਿਆਰਥੀਆਂ ਦੇ ਲਈ ਵੀ ਪ੍ਰੇਰਨਾ ਸਰੋਤ ਬਣਦੀਆਂ ਹਨ ਅਤੇ ਪੂਰੇ ਸਕੂਲ, ਸਮਾਜ ਨੂੰ ਮਾਣ ਮਹਿਸੂਸ ਕਰਵਾਉਂਦੀਆਂ ਹਨ। ਵਾਸਲ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਹਰ ਮੰਚ ਪ੍ਰਦਾਨ ਕਰਨ ਦੇ ਲਈ ਵਚਨਬੱਧ ਹਨ, ਜਿੱਥੇ ਉਹ ਅਸੰਭਵ ਨੂੰ ਵੀ ਸੰਭਵ ਕਰ ਸਕਣ।












