Tuesday, October 20, 2026
Home Latest ਜਰਨਲਿਸਟ ਪ੍ਰੈਸ ਕਲੱਬ ਪੰਜਾਬ ਨੇ ਐਸਡੀਐਮ ਫਗਵਾੜਾ ਨਾਲ ਕੀਤੀ ਮੁਲਾਕਾਤ

ਜਰਨਲਿਸਟ ਪ੍ਰੈਸ ਕਲੱਬ ਪੰਜਾਬ ਨੇ ਐਸਡੀਐਮ ਫਗਵਾੜਾ ਨਾਲ ਕੀਤੀ ਮੁਲਾਕਾਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜਰਨਲਿਸਟ ਪ੍ਰੈਸ ਕਲੱਬ ਪੰਜਾਬ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਰੰਘਰੇਟਾ ਦਲ 11 ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਬਲਵੀਰ ਸਿੰਘ ਚੀਮਾ ਦੀ ਅਗਵਾਈ ਹੇਠ ਫਗਵਾੜਾ ਦੇ ਐਸਡੀਐਮ ਨਾਲ ਮੁਲਾਕਾਤ ਕੀਤੀ ਗਈ ਅਤੇ ਸਿਵਲ ਹਸਪਤਾਲ ਫਗਵਾੜਾ ਦੇ ਸਫ਼ਾਈ ਸੇਵਕਾਂ ਨੂੰ ਬੀਤੇ ਦੋ ਮਹੀਨਿਆਂ ਤੋਂ ਆ ਰਹੀਆਂ ਮੁਸ਼ਕਿਲਾਂ ਸਬੰਧੀ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਗਿਆ। ਇਸ ਮੌਕੇ ਐਸਡੀਐਮ ਜਸ਼ਨਜੀਤ ਸਿੰਘ ਵੱਲੋਂ 2 ਸਤੰਬਰ ਤੱਕ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਮਾਨ ਅਤੇ ਜਥੇਦਾਰ ਬਲਵੀਰ ਸਿੰਘ ਚੀਮਾ ਨੇ ਦੱਸਿਆ ਕਿ ਹਸਪਤਾਲ ਦੇ ਠੇਕੇਦਾਰ ਵਲੋਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਕੁਝ ਸਫਾਈ ਸੇਵਕ ਪਿਛਲੇ ਦੋ ਮਹੀਨਿਆਂ ਤੋਂ ਵਿਹਲੇ ਬੈਠੇ ਹਨ।

Advertisements

ਉਨ੍ਹਾਂ ਕਿਹਾ ਕਿ ਠੇਕੇਦਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਇੱਕ ਹਫਤੇ ਵਿੱਚ ਮਾਮਲਾ ਹੱਲ ਨਾ ਹੋਇਆ ਤਾਂ ਅਗਲੀ ਰਣਨੀਤੀ ਤਿਆਰ ਕਰਕੇ ਠੇਕੇਦਾਰ ਨੂੰ ਉਸਦੀ ਧੱਕੇਸ਼ਾਹੀ ਦਾ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਸਰਪ੍ਰਸਤ ਜੇ ਐਸ ਸੰਧੂ, ਪ੍ਰਿਤਪਾਲ ਸਿੰਘ ਸੂਬਾ ਕੋਆਰਡੀਨੇਟਰ, ਪ੍ਰੀਤ ਸੰਗੋਜਲਾ ਜ਼ਿਲਾ ਪ੍ਰਧਾਨ ਕਪੂਰਥਲਾ, ਬਰਿੰਦਰ ਚਾਨਾ ਮੁੱਖ ਸੰਪਾਦਕ ਪੇਸ਼ ਨਿਊਜ਼, ਮਨਦੀਪ ਸਿੰਘ ਸੰਧੂ ਬੀੜ ਪੁਆਦ, ਜਿੰਦਰ ਸੰਧੂ ਬੀੜ ਪੁਆਦ, ਰਾਜੇਸ਼ ਕਾਲੀਆ ਇਨਵੈਸਟੀਗੇਸ਼ਨ ਸੈਲ, ਅਮਨ, ਰਣਜੋਤ ਸਿੰਘ ਜੋਧੂ ਐਨ ਆਰ ਆਈ ਵਿੰਗ, ਰਜਨੀ ਬਾਲਾ ਜ਼ਿਲਾ ਪ੍ਰਧਾਨ ਮਹਿਲਾ ਵਿੰਗ, ਸਤਪ੍ਰਕਾਸ਼ ਸਿੰਘ ਸੱਗੂ, ਵਿਜੇ ਸੋਨੀ, ਸਨੀ ਫਗਵਾੜਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here